ਅਸ਼ੋਕ ਚੱਕਰਧਾਰੀ ਵੱਲੋਂ ਬਣਾਏ ਮਿੱਟੀ ਦੇ ਇਸ ਦੀਵੇ ਦੀ ਵੱਧੀ ਮੰਗ, ਲਗਾਤਾਰ ਜਗ ਸਕਦਾ ਹੈ 40 ਘੰਟੇ

By  Rupinder Kaler October 31st 2020 06:30 PM -- Updated: October 31st 2020 06:31 PM

ਛੱਤੀਸਗੜ੍ਹ ਦੇ ਰਹਿਣ ਵਾਲੇ ਇੱਕ ਘੁਮਿਆਰ ਅਸ਼ੋਕ ਚੱਕਰਧਾਰੀ ਨੇ ਮਿੱਟੀ ਦਾ ਅਜਿਹਾ ਦੀਵਾ ਬਣਾਇਆ ਹੈ ਜੋ 24 ਤੋਂ 40 ਘੰਟਿਆਂ ਤਕ ਲਗਾਤਾਰ ਜਗਦਾ ਰਹਿੰਦਾ ਹੈ ।ਅਸ਼ੋਕ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਉਸ ਨੂੰ ਨੈਸ਼ਨਲ ਮੈਰਿਟ ਐਵਾਰਡ ਨਾਲ ਸ਼ਲਾਘਾ ਪੱਤਰ ਵੀ ਦਿੱਤਾ ਗਿਆ ਹੈ।

ਹੋਰ ਪੜ੍ਹੋ :-

ਪੌਸ਼ਟਿਕ ਤੱਤਾਂ ਦੀ ਖਾਣ ਹੈ ਪਪੀਤਾ, ਹਰ ਬਿਮਾਰੀ ਨੂੰ ਰੱਖਦਾ ਹੈ ਦੂਰ

ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਬਾਰੇ ਆਹ ਕੀ ਕਹਿ ਗਈ ਕੰਗਣਾ ਰਨੌਤ !

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸ਼ੋਕ ਚੱਕਰਧਾਰੀ ਪਿੱਛਲੇ ਕਈ ਸਾਲਾਂ ਤੋਂ ਮਿੱਟੀ ਦੇ ਭਾਂਡੇ ਬਨਾਉਂਦਾ ਆ ਰਿਹਾ ਹੈ । ਹਾਲ ਹੀ ਵਿੱਚ ਉਸਨੇ ਇੱਕ ਮਿੱਟੀ ਦਾ ਦੀਵਾ ਬਣਾਇਆ ਹੈ, ਜੋ 24 ਤੋਂ 40 ਘੰਟਿਆਂ ਲਈ ਲਗਾਤਾਰ ਬਲਦਾ ਹੈ। ਇਸ ਦੇ ਲਈ ਉਸਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸਨੇ 35 ਸਾਲ ਪਹਿਲਾਂ ਅਜਿਹਾ ਇੱਕ ਦੀਵਾ ਵੇਖਿਆ ਸੀ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਇਹ ਦੀਵਾ ਬਣਾਇਆ ਹੈ।

clay-lamp

ਹੈਰਾਨੀ ਦੀ ਗੱਲ ਹੈ ਕਿ ਇਹ ਨਹੀਂ ਪਤਾ ਕਿ ਉਸਦਾ ਇਹ ਵੀਡੀਓ ਕਿਵੇਂ ਵਾਇਰਲ ਹੋਇਆ। ਹੁਣ ਲੋਕ ਕਾਰੀਗਰ ਅਸ਼ੋਕ ਚੱਕਰਧਾਰੀ ਨੂੰ ਫੋਨ ਕਰਕੇ ਦੀਵੇ ਦੀ ਮੰਗ ਕਰ ਰਹੇ ਹਨ।

ਸ਼ਿਲਪਕਾਰ ਅਸ਼ੋਕ ਚੱਕਰਧਾਰੀ ਨੇ ਦੱਸਿਆ ਕਿ, “ਮੈਨੂੰ ਪਤਾ ਲੱਗਿਆ ਕਿ ਮੇਰਾ ਵੀਡੀਓ ਵਾਇਰਲ ਹੋ ਗਿਆ ਹੈ। ਜਿਸ ਕਾਰਨ ਲੋਕ ਮੈਨੂੰ ਫੋਨ ਰਹੇ ਹਨ। ਅਸੀਂ ਹਰ ਰੋਜ਼ 50-60 ਅਜਿਹੇ ਖਾਸ ਦੀਵੇ ਬਣਾ ਰਹੇ ਹਾਂ। ਜਿਸ ਦੀ ਕੀਮਤ 200 ਤੋਂ 250 ਰੁਪਏ ਰੱਖੀ ਗਈ ਹੈ।"

https://twitter.com/AHindinews/status/1322203163827429376

Related Post