ਫਿਲਮ ਬ੍ਰਹਮਸਤਰ ਦੇ ਗੀਤ ਕੇਸਰੀਆ 'ਚ ਲਵ ਸਟੋਰੀ ਵਿਖਾਉਣ 'ਤੇ ਟ੍ਰੋਲ ਹੋਏ ਆਯਾਨ ਮੁਖਰਜੀ, ਨਿਰਦੇਸ਼ਕ ਨੇ ਟ੍ਰੋਲਰਸ ਨੂੰ ਦਿੱਤਾ

By  Pushp Raj July 20th 2022 02:44 PM -- Updated: July 20th 2022 03:25 PM

Ayan Mukherjee trolled: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲਿਆ ਭੱਟ ਸਟਾਰਰ ਫਿਲਮ ਬ੍ਰਹਮਸਤਰ ਦੇ ਨਿਰਦੇਸ਼ਕ ਅਯਾਨ ਮੁਖਰਜੀ ਸੁਰਖੀਆਂ ਵਿੱਚ ਛਾਏ ਹੋਏ ਹਨ। ਇਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਨਿਰਦੇਸ਼ਿਤ ਫਿਲਮ ਬ੍ਰਹਮਸਤਰ ਦਾ ਗੀਤ ਕੇਸਰੀਆ। ਇਸ ਗੀਤ ਨੂੰ ਲੈ ਕੇ ਆਯਾਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਹੁਣ ਆਯਾਨ ਨੇ ਆਪਣੀ ਚੁੱਪੀ ਤੋੜਦੇ ਹੋਏ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ।

ਇਸ ਸਾਲ ਦੀ ਮੋਸਟ ਅਵੇਟਿਡ ਫਿਲਮ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ: ਪਾਰਟ ਵਨ-ਸ਼ਿਵ' ਹੈ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਨਾਗਾਰਜੁਨ, ਮੌਨੀ ਰਾਏ, ਅਤੇ ਅਮਿਤਾਭ ਬੱਚਨ ਹਨ। ਜਦੋਂ ਤੋਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ, ਉਸ ਦਿਨ ਤੋਂ ਹੀ ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਕੁਝ ਦਿਨ ਪਹਿਲਾਂ, ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਰੋਮਾਂਟਿਕ ਗੀਤ ਕੇਸਰੀਆ ਰਿਲੀਜ਼ ਕੀਤਾ, ਅਤੇ ਇਹ ਤੁਰੰਤ ਵਾਇਰਲ ਹੋ ਗਿਆ। ਅੰਗਰੇਜ਼ੀ ਤੋਂ ਇਲਾਵਾ, ਗਾਣਾ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੋਕਾਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਹੈ, ਪਰ ਸਭ ਤੋਂ ਜ਼ਿਆਦਾ ਇਸ ਗੀਤ ਦੇ ਬੋਲਾਂ ਨੇ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਗੀਤ ਨੂੰ ਇੱਕ ਲਵ ਸਟੋਰੀ ਵਾਂਗ ਦਰਸਾਉਂਣ 'ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਆਯਾਨ ਮੁਖਰਜੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਨੇ ਉਨ੍ਹਾਂ ਦੇ ਇਸ ਗੀਤ ਨੂੰ ਕਾਪੀ ਦੱਸਿਆ ਅਤੇ ਕੁਝ ਨੇ ਇਸ ਨੂੰ ਬਿਰਆਨੀ ਦੇ ਵਿੱਚ ਇਲਾਇਚੀ ਦੱਸਿਆ।

ਫਿਲਹਾਲ ਇਸ ਮੁੱਦੇ 'ਤੇ ਆਯਾਨ ਮੁਖਰਜੀ ਨੇ ਚੁੱਪੀ ਤੋੜਦੇ ਹੋਏ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਆਯਾਨ ਨੇ ਕਿਹਾ, " ਅਸੀਂ ਗੀਤ ਵਿੱਚ ਭਰਪੂਰ ਪਿਆਰ ਵਿਖਾਇਆ ਹੈ। ਅਸੀਂ ਇਸ ਨੂੰ ਬਹੁਤ ਪਿਆਰ ਨਾਲ ਬਣਾਇਆ, ਸਾਨੂੰ ਇਹ ਬਹੁਤ ਦਿਲਚਸਪ ਲੱਗਿਆ। ਸਾਨੂੰ ਇਹ ਇਲਾਇਚੀ ਵਰਗਾ ਨਹੀਂ ਲੱਗਾ, ਅਸੀਂ ਸੋਚਿਆ ਕਿ ਇਹ ਬਹੁਤ ਚੰਗਾ ਹੈ ਜਿਵੇਂ ਸ਼ੱਕਰ 'ਚ ਥੋੜਾ ਨਮਕ ਦਾ ਸੁਵਾਦ ਆਉਂਦਾ ਹੈ ਤਾਂ , ਉਸ ਦਾ ਇੱਕ ਵੱਖਰਾ ਮਜ਼ਾ ਤੇ ਵੱਖਰਾ ਸਵਾਦ ਆਉਂਦਾ ਹੈ। ਇਹ ਫਿਲਮ ਇੱਕ ਆਧੁਨਿਕ ਫਿਲਮ ਹੈ ਅਤੇ ਗੀਤ ਦੇ ਬੋਲ ਬਹੁਤ ਹੀ ਪਰੰਪਰਾਗਤ ਅਤੇ ਸਧਾਰਨ ਹਨ, ਅਤੇ ਇਹ ਇੱਕ ਮਜ਼ੇਦਾਰ ਮੋੜ ਹੁੰਦਾ। ਮੈਨੂੰ ਅਜੇ ਵੀ ਲੱਗਦਾ ਹੈ ਕਿ ਕੁਝ ਸਮੇਂ ਵਿੱਚ, ਲੋਕ ਅਸਲ ਵਿੱਚ ਇਸ ਦਾ ਹੋਰ ਵੀ ਆਨੰਦ ਲੈਣਾ ਸ਼ੁਰੂ ਕਰ ਦੇਣਗੇ।"

Image Source: Instagram

ਹੋਰ ਪੜ੍ਹੋ: ਧੀ ਨਾਲ ਬਾਈਕ 'ਤੇ ਸੋਨੂੰ ਸੂਦ ਨੂੰ ਮਿਲਣ ਪੁੱਜਾ ਇਹ ਵਿਅਕਤੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਫਿਲਮ ਦੇ ਗੀਤ ਕੇਸਰੀਆ ਨੂੰ ਪ੍ਰੀਤਮ ਵੱਲੋਂ ਸੰਗੀਤ ਦਿੱਤਾ ਗਿਆ ਹੈ। ਇਸ ਦੇ ਨਾਲ ਹੀ , ਅਰਿਜੀਤ ਸਿੰਘ ਵੱਲੋਂ ਗਾਇਆ ਗਿਆ ਹੈ ਅਤੇ ਅਮਿਤਾਭ ਭੱਟਾਚਾਰੀਆ ਨੇ ਇਸ ਗੀਤੇ ਦੇ ਬੋਲ ਲਿਖੇ ਹਨ। 9 ਸਤੰਬਰ ਨੂੰ, ਬ੍ਰਹਮਾਸਤਰ 5 ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਹੋਵੇਗੀ।

ਅਯਾਨ ਦੇ ਮੁਤਾਬਕ, ਫਿਲਮ "ਅਸਟ੍ਰਾਸ" ਜਾਂ ਦ ਐਸਟ੍ਰਾਵਰਸ ਦੀ ਧਾਰਨਾ 'ਤੇ ਅਧਾਰਿਤ ਹੈ। ਉਨ੍ਹਾਂ ਕੋਲ ਵਨਰਾਸਟ੍ਰ, ਨੰਦੀ ਅਸਤਰ, ਪ੍ਰਭਾਸਤਰ, ਜਲਸਤਰ ਅਤੇ ਪਵਨ ਅਸਤਰ ਵਰਗੇ ਗ੍ਰਹਿ ਹਨ, ਜਿਨ੍ਹਾਂ ਵਿੱਚ ਅੱਗ, ਧਰਤੀ, ਹਵਾ ਅਤੇ ਪਾਣੀ ਦੇ ਨਾਲ-ਨਾਲ ਹੋਰ ਕੁਦਰਤੀ ਊਰਜਾਵਾਂ ਵਰਗੇ ਤੱਤ ਹਨ।

Related Post