ਧੀ ਨਾਲ ਬਾਈਕ 'ਤੇ ਸੋਨੂੰ ਸੂਦ ਨੂੰ ਮਿਲਣ ਪੁੱਜਾ ਇਹ ਵਿਅਕਤੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

written by Pushp Raj | July 20, 2022

Man and his daughter meet with Sonu Sood: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹਰ ਸਮੇਂ ਲੋੜਵੰਦ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉਹ ਆਪਣੀ ਐਨਜੀਓ ਦੇ ਸਾਥੀਆਂ ਨਾਲ ਮਿਲ ਕੇ ਦੇਸ਼ ਵਿੱਚ ਗੀਰਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਮੁਹੱਇਆ ਕਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਇੱਕ ਵਿਅਕਤੀ ਬਾਈਕ 'ਤੇ ਸਵਾਰ ਹੋ ਕੇ ਆਪਣੀ ਧੀ ਨਾਲ ਸੋਨੂੰ ਸੂਦ ਨੂੰ ਮਿਲਣ ਪਹੁੰਚ ਗਿਆ। ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

Image Source: Twitter

ਜੇਕਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਗੱਲ ਕੀਤੀ ਜਾਏ ਤਾਂ ਸੋਨੂੰ ਸੂਦ ਇਸ ਸਮੇਂ ਦੇਸ਼ ਦੇ ਸਭ ਤੋਂ ਵੱਧ ਪ੍ਰਸ਼ੰਸਾਯੋਗ ਅਤੇ ਸਤਿਕਾਰਤ ਵਿਅਕਤੀਆਂ ਵਿੱਚੋਂ ਇੱਕ ਹਨ। ਉਹ ਲੋਕਾਂ ਦੀ ਮਦਦ ਕਰਕੇ ਆਪਣੀ ਉਦਾਰਤਾ ਦੀ ਮਿਸਾਲ ਕਾਇਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ਦਾ ਹੀਰੋ ਮੰਨਦੇ ਹਨ।

ਸੋਨੂੰ ਸੂਦ ਹਮੇਸ਼ਾ ਤੋਂ ਵਧੀਆ ਐਕਟਰ ਰਹੇ ਹਨ ਪਰ ਹੁਣ ਉਹ ਸਿਰਫ ਹੀਰੋ ਨਹੀਂ ਸਗੋਂ ਲੋਕਾਂ ਲਈ ਸੁਪਰਹੀਰੋ ਅਤੇ ਭਗਵਾਨ ਬਣ ਗਏ ਹਨ। ਉਹ ਹਰ ਸੰਭਵ ਤਰੀਕੇ ਨਾਲ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਹੋਰ ਲੋਕਾਂ ਨੂੰ ਵੀ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦੇ ਹਨ।

ਇਕ ਵਾਰ ਫਿਰ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਪ੍ਰੇਰਨਾਦਾਇਕ ਅਤੇ ਸ਼ਲਾਘਾਯੋਗ ਕਹਾਣੀ ਸਾਂਝੀ ਕੀਤੀ ਹੈ। ਜਿਸ ਬਾਰੇ ਜਾਣ ਕੇ ਹਰ ਕੋਈ ਸੋਨੂੰ ਸੂਦ ਨੂੰ ਸਲਾਮ ਕਰ ਰਿਹਾ ਹੈ। ਤੇਲੰਗਾਨਾ ਤੋਂ ਇੱਕ ਨੌਜਵਾਨ ਆਪਣੀ ਧੀ ਨਾਲ ਬਾਈਕ 'ਤੇ ਉਨ੍ਹਾਂ ਨੂੰ ਮਿਲਣ ਲਈ ਮੁੰਬਈ ਸਥਿਤ ਉਨ੍ਹਾਂ ਦੇ ਘਰ ਪੁੱਜਾ। ਅਜਿਹਾ ਇਸ ਲਈ ਕਿਉਂਕਿ ਇੱਕ ਸਮੇਂ ਸੋਨੂੰ ਸੂਦ ਨੇ ਇਸ ਵਿਅਕਤੀ ਦੀ ਮਦਦ ਕੀਤੀ ਸੀ।

Image Source: Twitter

ਸੋਨੂੰ ਸੂਦ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਸ਼ੇਅਰ ਕਰਕੇ ਦਿੱਤੀ ਹੈ। ਸੋਨੂੰ ਸੂਦ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਂਅ ਰਾਮ ਪ੍ਰਸਾਦ ਭੰਡਾਰੀ ਹੈ। ਰਾਮ ਪ੍ਰਸਾਦ ਕੁਝ ਸਮਾਂ ਪਹਿਲਾਂ ਕੋਮਾ ਵਿੱਚ ਸੀ ਜਦੋਂ ਸੋਨੂੰ ਸੂਦ ਨੇ ਮਦਦ ਦਾ ਹੱਥ ਵਧਾਇਆ ਸੀ। ਹਾਲਾਂਕਿ ..ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ।

ਸੋਨੂੰ ਸੂਦ ਨੇ ਦੱਸਿਆ ਕਿ ਰਾਮ ਪ੍ਰਸਾਦ ਅਤੇ ਉਨ੍ਹਾਂ ਦੀ ਬੇਟੀ ਦੋਵੇਂ ਮੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਦਿਖਾਈ ਦਿੱਤੇ, ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਂ ਹੁਣ ਨਿਮਰ ਮਹਿਸੂਸ ਕਰਦਾ ਹਾਂ। ਜਦੋਂ ਰਾਮ ਪ੍ਰਸਾਦ ਕੋਮਾ ਵਿੱਚ ਸਨ ਤਾਂ ਸਾਰੇ ਡਾਕਟਰਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਪਰ ਖੁਸ਼ਕਿਸਮਤੀ ਨਾਲ, ਅਸੀਂ ਸਮੇਂ ਸਿਰ ਮਦਦ ਕਰਨ ਵਿੱਚ ਕਾਮਯਾਬ ਰਹੇ ਅਤੇ ਉਸ ਦੀ ਜਾਨ ਬਚ ਸਕੀ।

Image Source: Twitter

ਹੋਰ ਪੜ੍ਹੋ: ਆਰ. ਮਾਧਵਨ ਦੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਵੇਖ ਭਾਵੁਕ ਹੋਏ ਅਨੁਪਮ ਖੇਰ ਨੇ ਆਖੀ ਇਹ ਗੱਲ

ਸੋਨੂੰ ਸੂਦ ਨੇ ਅੱਗੇ ਕਿਹਾ ਕਿ ਰਾਮ ਪ੍ਰਸਾਦ ਨੂੰ ਸਿਹਤਮੰਦ ਦੇਖਣਾ ਮੇਰੇ ਲਈ ਬਹੁਤ ਵਧੀਆ ਸੀ। ਇਹ ਪਲ ਮੈਨੂੰ ਮਹਿਸੂਸ ਕਰਾਉਂਦੇ ਹਨ ਕਿ ਮੈਨੂੰ ਹੋਰ ਸਖ਼ਤ ਮਿਹਨਤ ਕਰਨੀ ਪਵੇਗੀ। ਇਹ ਇੱਕ ਕਿਸਮ ਦੀ ਅਸੀਸ ਹੈ ਕਿ ਅਸੀਂ ਛੋਟੇ-ਛੋਟੇ ਕੰਮ ਕਰਕੇ ਲੋਕਾਂ ਦੀ ਮਦਦ ਕਰ ਸਕਦੇ ਹਾਂ।

ਸੋਨੂੰ ਸੂਦ ਵੱਲੋਂ ਸਾਂਝੇ ਕੀਤੇ ਗਏ ਇਸ ਟਵੀਟ ਉੱਤੇ ਲੋਕ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਦੁਆਵਾਂ ਦਿੱਤੀਆਂ। ਲੋਕ ਅਦਾਕਾਰ ਦੀ ਸ਼ਲਾਘਾ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਸੋਨੂੰ ਸੂਦ ਦੇ ਫੈਨਜ਼ ਨੇ ਉਨ੍ਹਾਂ ਰੀਅਲ ਹੀਰੋ ਦੱਸਿਆ ਹੈ।

You may also like