ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

By  Pushp Raj May 5th 2022 03:38 PM

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਯੁਸ਼ਮਾਨ ਖੁਰਾਨਾ ਆਪਣੀਆਂ ਫਿਲਮਾਂ ਰਾਹੀਂ ਦਰਸ਼ਕਾਂ ਲਈ ਹਰ ਵਾਰ ਕੁਝ ਨਵਾਂ ਲੈ ਕੇ ਆਦੱਉਂਦੇ ਹਨ। ਆਯੁਸ਼ਮਾਨ ਇੱਕ ਹੋਰ ਨਵੀਂ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਅਭਿਨੇਤਾ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਅਨੇਕ' 'ਚ ਨਜ਼ਰ ਆਉਣਗੇ। ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਦੱਸ ਦਈਏ ਕਿ ਆਯੁਸ਼ਮਾਨ ਖੁਰਾਨਾ, ਜੋ ਕਿ ਇੰਡਸਟਰੀ ਵਿੱਚ ਵੱਖਰੀਆਂ ਅਤੇ ਲੀਗ ਤੋਂ ਬਾਹਰ ਫਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਉਹ ਜਲਦ ਹੀ ਆਪਣੀ ਨਵੀਂ ਫਿਲਮ ਅਨੇਕ ਦੇ ਵਿੱਚ ਨਜ਼ਰ ਆਉਣਗੇ। ਫਿਲਮ ਮੇਕਰਸ ਵੱਲੋਂ ਅੱਜ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।

ਫਿਲਮ ਦੇ ਟ੍ਰੇਲਰ 'ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਇਕ ਅੰਡਰਕਵਰ ਪੁਲਿਸ ਅਧਿਕਾਰੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਟ੍ਰੇਲਰ 'ਚ ਆਯੁਸ਼ਮਾਨ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਟ੍ਰੇਲਰ ਵੀਡੀਓ ਵਿੱਚ ਆਯੁਸ਼ਮਾਨ ਦੀ ਜ਼ਬਰਦਸਤ ਅਦਾਕਾਰੀ ਅਤੇ ਸ਼ਾਨਦਾਰ ਡਾਇਲਾਗ ਦਰਸ਼ਕਾਂ ਨੂੰ ਪਸੰਦ ਆਉਣ ਵਾਲੇ ਹਨ। ਆਪਣੀ ਫਿਲਮ ਆਰਟੀਕਲ 15 ਵਿੱਚ ਇੱਕ ਸਿਪਾਹੀ ਬਣਨ ਤੋਂ ਬਾਅਦ, ਆਯੁਸ਼ਮਾਨ ਤਾ ਉੱਤਰ ਪੂਰਬ ਦੇ ਕਈ ਖੇਤਰਾਂ ਵਿੱਚ ਇੱਕ ਅੰਡਰਕਵਰ ਸਿਪਾਹੀ ਬਣਨ ਅਤੇ ਉੱਥੋਂ ਦੇ ਲੋਕਾਂ ਵੱਲੋਂ ਦਰਪੇਸ਼ ਵਿਤਕਰੇ ਵਰਗੇ ਗੰਭੀਰ ਮੁੱਦਿਆਂ ਨੂੰ ਹੱਲ ਕਰਦੇ ਹੋਏ ਦਿਖਾਈ ਦੇਣਗੇ।

ਟ੍ਰੇਲਰ ਵਿੱਚ ਅਭਿਨੇਤਾ ਖੇਤਰ ਅਤੇ ਭਾਸ਼ਾ ਦੇ ਆਧਾਰ 'ਤੇ ਵੰਡੇ ਭਾਰਤ 'ਤੇ ਸਵਾਲ ਉਠਾਉਂਦੇ ਨਜ਼ਰ ਆ ਰਹੇ ਹਨ। ਟ੍ਰੇਲਰ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਫਿਲਮ ਰਾਹੀਂ ਅਦਾਕਾਰ ਇੱਕ ਵਾਰ ਫਿਰ ਤੋਂ ਇੱਕ ਗੰਭੀਰ ਮੁੱਦਾ ਦਰਸ਼ਕਾਂ ਦੇ ਸਾਹਮਣੇ ਲਿਆਉਣ ਜਾ ਰਹੇ ਹਨ।

 

ਆਪਣੀ ਬੇਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਅਦਾਕਾਰ ਆਯੁਸ਼ਮਾਨ ਖੁਰਾਨਾ ਇਸ ਵਾਰ ਆਪਣੀ ਫਿਲਮ ਦੇ ਪਰਦੇ 'ਤੇ ਇਕ ਗੰਭੀਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਂਦੇ ਨਜ਼ਰ ਆਉਣਗੇ। ਫਿਲਮ 'ਚ ਅਦਾਕਾਰ ਦਾ ਐਕਸ਼ਨ ਮੋਡ ਸਟਾਈਲ ਵੀ ਲੋਕਾਂ ਨੂੰ ਪਸੰਦ ਆਵੇਗਾ।

 

ਹੋਰ ਪੜ੍ਹੋ : ਨਹੀਂ ਬੰਦ ਹੋਵੇਗਾ ਕੌਫੀ ਵਿਦ ਕਰਨ ਸ਼ੋਅ, ਕਰਨ ਜੌਹਰ ਨੇ ਕੀਤਾ ਖੁਲਾਸਾ

ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਅਨੇਕ' ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ। ਅਨੁਭਵ ਸਿਨਹਾ ਇਸ ਤੋਂ ਪਹਿਲਾਂ 'ਥੱਪੜ', 'ਆਰਟੀਕਲ 15' ਅਤੇ ਮੁਲਕ ਵਰਗੀਆਂ ਦਮਦਾਰ ਫਿਲਮਾਂ ਬਣਾ ਚੁੱਕੇ ਹਨ। ਫਿਲਮ ਭੂਸ਼ਣ ਕੁਮਾਰ ਦੀ ਟੀ-ਸੀਰੀਜ਼, ਬਨਾਰਸ ਮੀਡੀਆ ਵਰਕਸ ਵੱਲੋਂ ਸਾਂਝੇ ਤੌਰ 'ਤੇ ਬਣਾਈ ਗਈ ਹੈ। ਇਹ ਫਿਲਮ 27 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Related Post