ਨਹੀਂ ਬੰਦ ਹੋਵੇਗਾ ਕੌਫੀ ਵਿਦ ਕਰਨ ਸ਼ੋਅ, ਕਰਨ ਜੌਹਰ ਨੇ ਕੀਤਾ ਖੁਲਾਸਾ

written by Pushp Raj | May 05, 2022

ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਗੌਸਿਪ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਖਬਰ ਆਈ ਸੀ ਕਿ ਇਹ ਸ਼ੋਅ ਬੰਦ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਖੁਦ ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਇਸ ਜਾਣਕਾਰੀ ਤੋਂ ਬਾਅਦ ਕਰਨ ਦੇ ਫੈਨਜ਼ ਕਾਫੀ ਨਿਰਾਸ਼ ਹੋ ਗਏ ਹਨ। ਹਾਲਾਂਕਿ ਹੁਣ ਕਰਨ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ। ਖਬਰ ਹੈ ਕਿ ਸ਼ੋਅ ਅਜੇ ਬੰਦ ਨਹੀਂ ਹੋਇਆ ਹੈ।

image From instagram

ਦਰਅਸਲ ਇਸ ਦੀ ਜਾਣਕਾਰੀ ਕਰਨ ਜੌਹਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਸ਼ੋਅ ਹੁਣ ਟੀਵੀ 'ਤੇ ਨਹੀਂ ਆਵੇਗਾ, ਸਗੋਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਹੋਵੇਗਾ।

ਕਰਨ ਨੇ ਆਪਣੇ ਟਵੀਟ ਵਿੱਚ ਕਿਹਾ- ਕੌਫੀ ਵਿਦ ਕਰਨ ਹੁਣ ਨਹੀਂ ਆਵੇਦਾ, ਪਰ ਟੀਵੀ 'ਤੇ, ਕਿਉਂਕਿ ਹਰ ਕਹਾਣੀ ਨੂੰ ਚੰਗੇ ਟਵਿਸਟ ਦੀ ਲੋੜ ਹੁੰਦੀ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੌਫੀ ਵਿਦ ਕਰਨ ਦਾ ਸੱਤਵਾਂ ਸੀਜ਼ਨ ਡਿਜ਼ਨੀ ਪਲੱਸ ਹੌਟਸਟਾਰ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

image From instagram

ਕਰਨ ਜੌਹਰ ਨੇ ਅੱਗੇ ਕਿਹਾ ਕਿ ਇਸ ਸ਼ੋਅ ਵਿੱਚ ਭਾਰਤ ਦੇ ਸਾਰੇ ਸਿਤਾਰੇ ਆਉਣਗੇ ਅਤੇ ਕੌਫੀ ਪੀਂਦੇ ਹੋਏ ਆਪਣੀ ਜ਼ਿੰਦਗੀ ਨਾਲ ਜੁੜੀਆਂ ਮਜ਼ਾਕੀਆ ਕਹਾਣੀਆਂ ਸੁਣਾਉਣਗੇ। ਬਹੁਤ ਸਾਰੀਆਂ ਖੇਡਾਂ ਹੋਣਗੀਆਂ, ਬਹੁਤ ਸਾਰੀਆਂ ਅਫਵਾਹਾਂ ਨੂੰ ਰੋਕਿਆ ਜਾਵੇਗਾ ਅਤੇ ਪਿਆਰ ਦੀਆਂ ਡੂੰਘੀਆਂ ਗੱਲਾਂ ਹੋਣਗੀਆਂ। ਉਨ੍ਹਾਂ ਚੀਜ਼ਾਂ ਬਾਰੇ ਵੀ ਗੱਲ ਹੋਵੇਗੀ ਜੋ ਅਸੀਂ ਪਿਛਲੇ ਸਾਲਾਂ ਵਿੱਚ ਗੁਆ ਚੁੱਕੇ ਹਾਂ। ਹੁਣ ਕੌਫੀ ਵਿਦ ਕਰਨ ਡਿਜ਼ਨੀ ਪਲੱਸ ਹੌਟਸਟਾਰ 'ਤੇ ਆਵੇਗਾ।

ਦੱਸ ਦੇਈਏ ਕਿ ਸ਼ੋਅ ਬੰਦ ਹੋਣ ਦੀ ਜਾਣਕਾਰੀ ਖੁਦ ਕਰਨ ਜੌਹਰ ਨੇ ਦਿੱਤੀ ਸੀ। ਟਵਿੱਟਰ 'ਤੇ ਟਵੀਟ ਕਰਕੇ ਉਨ੍ਹਾਂ ਨੇ ਕਿਹਾ , ਕਿਉਂਕਿ ਅਸੀਂ ਇਸ ਦਾ 6ਵਾਂ ਸੀਜ਼ਨ ਪੂਰਾ ਕਰ ਲਿਆ ਹੈ। ਅਸੀਂ ਇਸ ਸ਼ੋਅ ਦੇ ਨਾਲ ਲੋਕਾਂ ਅਤੇ ਪੌਪ ਕਲਚਰ ਦੇ ਇਤਿਹਾਸ ਵਿੱਚ ਆਪਣੀ ਥਾਂ ਬਣਾਈ ਹੈ ਤੇ ਪ੍ਰਭਾਵ ਪਾਇਆ ਹੈ। ਇਸ ਲਈ, ਮੈਂ ਭਾਰੀ ਦਿਲ ਨਾਲ ਐਲਾਨ ਕਰਨਾ ਚਾਹੁੰਦਾ ਹਾਂ ਕਿ 'ਕੌਫੀ ਵਿਦ ਕਰਨ' ਹੁਣ ਵਾਪਸ ਨਹੀਂ ਆਵੇਗਾ।"

image From instagram

ਹੋਰ ਪੜ੍ਹੋ : ਕੇਜੀਐਫ 2 ਦੰਗਲ ਨੂੰ ਪਿਛੇ ਛੱਡ ਬਾਕਸ ਆਫਿਸ 'ਤੇ ਬਣੀ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਦੂਜੀ ਹਿੰਦੀ ਫਿਲਮ

ਹਲਾਂਕਿ ਹੁਣ ਕਰਨ ਨੇ ਇਸ ਸ਼ੋਅ ਦੇ ਸਤਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ, ਜੋ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

You may also like