ਬੀ ਪਰਾਕ ਨੂੰ ਗਾਇਕੀ ਤੋਂ ਇਲਾਵਾ ਪਸੰਦ ਹੈ ਕੁਕਿੰਗ, ਹਰ ਗੀਤ ਦੇ ਮਿਲੀਅਨ ਵਿਊਜ਼ ਹੋਣ ‘ਤੇ ਕਰਦੇ ਨੇ ਕੁਕਿੰਗ, ਦੇਖੋ ਵੀਡੀਓ

By  Lajwinder kaur April 5th 2019 05:59 PM

ਬੀ ਪਰਾਕ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ, ਬਲਕਿ ਹੁਣ ਬਾਲੀਵੁੱਡ 'ਚ ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਬੀ ਪਰਾਕ ਆਪਣੇ ਗੀਤ ‘ਤੇਰੀ ਮਿੱਟੀ’ ਤੋਂ ਇਲਾਵਾ ਆਪਣੇ ਵਿਆਹ ਕਰਕੇ ਵੀ ਸੁਰਖੀਆਂ ‘ਚ ਛਾਏ ਹੋਏ ਹਨ। ਬੀਤੇ ਦਿਨੀਂ ਉਹ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ। ਉਹਨਾਂ ਦੇ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ:ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ

ਆਉ ਤੁਹਾਨੂੰ ਉਨ੍ਹਾਂ ਦੇ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਉਂਦੇ ਹਾਂ ਜਿਸ ਨੂੰ ਬੀ ਪਰਾਕ ਨੇ ਪੀਟੀਸੀ ਸ਼ੋਅ ਕੇਸ ‘ਚ ਇੰਟਰਵਿਊ ਦੌਰਾਨ ਦੱਸੇ ਸਨ। ਜਿਸ ਚੋਂ ਇੱਕ ਅਹਿਮ ਗੱਲ ਇਹ ਹੈ ਕਿ ਉਹ ਮਿਊਜ਼ਿਕ ਤੋਂ ਇਲਾਵਾ ਜਿਹੜਾ ਕੰਮ ਕਰਨਾ ਪਸੰਦ ਕਰਦੇ ਨੇ ਉਹ ਹੈ ਖਾਣਾ ਬਣਾਉਣਾ। ਜੀ ਹਾਂ, ਬੀ ਪਰਾਕ ਜਿਨ੍ਹਾਂ ਨੂੰ ਖਾਣਾ ਖਾਉਣ ਦੇ ਨਾਲ-ਨਾਲ ਕੁਕਿੰਗ ਕਰਨ ਦਾ ਸ਼ੌਕ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਹਰ ਗੀਤ ਦੀ ਸਫਲਤਾ ਨੂੰ ਕੁਕਿੰਗ ਕਰਕੇ ਸੈਲੀਬ੍ਰੇਟ ਕਰਦੇ ਹਨ। ਹਰ ਗਾਣਾ ਜਦੋਂ ਵਨ ਮਿਲੀਅਨ ਨੂੰ ਪਾਰ ਕਰ ਜਾਂਦਾ ਹੈ ਉਸ ਨੂੰ ਬੀ ਪਰਾਕ ਖੁਦ ਕੁਕਿੰਗ ਕਰਕੇ ਆਪਣੀ ਟੀਮ ਦੇ ਨਾਲ ਜਸ਼ਨ ਮਨਾਉਂਦੇ ਹਨ।

View this post on Instagram

 

Congratulations @bpraak Paaji!?❤️ We're so happy for you!? God bless both ?. . #jassiegill #jassigill #bpraak #babbalrai #HappyMarriage #indianmarriage @jassiegill @babbalrai9 @jaani777

A post shared by JASSIE GILL = ? (@jasshi.yadgi) on Apr 4, 2019 at 7:28pm PDT

ਜੇ ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਬਾਲੀਵੁੱਡ ਗੀਤ ‘ਤੇਰੀ ਮਿੱਟੀ’ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਮਨ ਭਰਿਆ, ਰੱਬਾ ਵੇ, ਢੋਲਣਾ ਆਦਿ।

 

 

 

Related Post