ਦਰਸ਼ਨ ਲੱਖੇਵਾਲ ਨੂੰ ਫਰਸ਼ ਤੋਂ ਅਰਸ਼ ਤੱਕ ਪਹਹੁੰਚਾਉਣ ਵਾਲੇ ਹਨ ਬੱਬੂ ਮਾਨ, ਦੇਖੋ ਵੀਡਿਓ 

By  Rupinder Kaler December 21st 2018 12:09 PM

ਗਾਇਕ ਬੱਬੂ ਮਾਨ ਜਿੱਥੇ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ ਉੱਥੇ ਉਹ ਆਪਣੀ ਦਰਿਆ ਦਿਲੀ ਲਈ ਵੀ ਜਾਣੇ ਜਾਂਦੇ ਹਨ । ਉਹਨਾਂ ਦੀ ਇਸ ਦਰਿਆ ਦਿਲੀ ਦੀਆਂ ਕਈ ਮਿਸਾਲਾਂ ਹਨ । ਸਭ ਤੋਂ ਵੱਡੀ ਮਿਸਾਲ ਦਰਸ਼ਨ ਲੱਖੇਵਾਲ ਹੈ । ਦਰਸ਼ਨ ਲੱਖੇਵਾਲ ਦਾ ਪੰਜਾਬੀ ਗਾਇਕੀ ਵਿੱਚ ਚੰਗਾ ਨਾਂ ਹੈ ਤੇ ਹੁਣ ਤੱਕ ਉਹ ਕਈ ਗਾਣੇ ਕੱਢ ਚੁੱਕਿਆ ਹੈ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਧਾਰਮਿਕ ਗੀਤ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

https://www.youtube.com/watch?v=_F19D0SH5Sw

ਜਿਹੜੇ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ ।ਦਰਸ਼ਨ ਲੱਖੇਵਾਲ ਬੱਬੂ ਮਾਨ ਨੂੰ ਹੀ ਆਪਣਾ ਉਸਤਾਦ ਮੰਨਦੇ ਹਨ ਕਿਉਂਕਿ ਪੰਜਾਬੀ ਗਾਇਕੀ ਵਿੱਚ ਬੱਬੂ ਮਾਨ ਹੀ ਉਸ ਨੂੰ ਲੈ ਕੇ ਆਏ ਸਨ । ਬੱਬੂ ਮਾਨ ਨੇ ਸੋਸ਼ਲ ਮੀਡੀਆ ਤੇ ਦਰਸ਼ਨ ਲੱਖੇਵਾਲ ਦੀ ਇੱਕ ਵੀਡਿਓ ਵੇਖੀ ਸੀ ਜਿਸ ਤੋਂ ਬਾਅਦ ਮਾਨ ਨੇ ਉਸ ਨੂੰ ਗਾਉਣ ਦਾ ਮੌਕਾ ਦਿੱਤਾ ਸੀ ।ਦਰਸ਼ਨ ਲੱਖੇਵਾਲ ਇਸ ਵੀਡਿਓ ਵਿੱਚ ਕੁੜੀ ਨੂੰ ਬੈਲੇਂਸ ਪਵਾਉਣ ਦੀ ਗੱਲ ਕਰਦਾ ਹੈ ।

ਹੋਰ ਵੇਖੋ : ਸਰਬੀ ਗਰੇਵਾਲ ਦੇ ਵਿਛੋੜੇ ਨੂੰ ਨਹੀਂ ਭੁਲਾ ਪਾ ਰਹੇ ਗਿੱਪੀ ਗਰੇਵਾਲ ,ਤਸਵੀਰ ਸਾਂਝੀ ਕਰਕੇ ਕੀਤਾ ਯਾਦ

https://www.youtube.com/watch?v=Fhu5qGonBWk

ਇਹ ਵੀਡਿਓ ਸੋਸ਼ਲ ਮੀਡੀਆ ਤੇ ਏਨੀਂ ਕੁ ਵਾਇਰਲ ਹੋਈ ਸੀ ਕਿ ਬੱਚੇ ਬੱਚੇ ਦੀ ਜ਼ੁਬਾਨ ਤੇ ਦਰਸ਼ਨ ਲੱਖੇਵਾਲ ਦਾ ਇਹ ਗਾਣਾ ਸੀ । ਇਹ ਵੀਡਿਓ ਕਿਸੇ ਤਰ੍ਹਾਂ ਬੱਬੂ ਮਾਨ ਕੋਲ ਪਹੁੰਚ ਗਈ ਸੀ ਜਿਸ ਤੋਂ ਬਾਅਦ ਮਾਨ ਨੇ ਦਰਸ਼ਨ ਲੱਖੇਵਾਲ ਦਾ ਗਾਣਾ ਨੰਗਪੁਣਾ ਕੀਤਾ ਸੀ ਜਿਸ ਦੀ ਕਿ ਵੀਡਿਓ ਵੀ ਬਣਾਈ ਸੀ । ਇਹ ਗਾਣਾ ਕਾਫੀ ਹਿੱਟ ਰਿਹਾ ਸੀ ਤੇ ਇਸ ਗਾਣੇ ਦੀ ਬਦੌਲਤ ਹੀ ਅੱਜ ਦਰਸ਼ਨ ਲੱਖੇਵਾਲ ਦਾ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਂ ਹੈ ।

Related Post