ਬੱਬੂ ਮਾਨ ਦੇ ਗੀਤ ‘ਮਿੱਤਰਾਂ ਦੀ ਛੱਤਰੀ’ ਨੇ ਹਾਸਿਲ ਕੀਤੇ ‘100 ਮਿਲੀਅਨ’ ਵਿਊਜ਼, ਫੈਨਜ਼ ਦੇ ਰਹੇ ਨੇ ਵਧਾਈਆਂ
Lajwinder kaur
June 11th 2020 03:33 PM
ਪੰਜਾਬੀ ਗਾਇਕ ਬੱਬੂ ਮਾਨ ਇੱਕ ਵਾਰ ਫਿਰ ਤੋਂ ਚਰਚਾ ‘ਚ ਨੇ । ਜੀ ਹਾਂ ਉਨ੍ਹਾਂ ਦਾ ਸਾਲ 2005 ਆਇਆ ਗੀਤ ‘ਮਿੱਤਰਾਂ ਦੀ ਛੱਤਰੀ’ ਇੱਕ ਵਾਰ ਫਿਰ ਤੋਂ ਵਾਹ-ਵਾਹੀ ਖੱਟ ਰਿਹਾ ਹੈ । ਇਹ ਗੀਤ ਉਨ੍ਹਾਂ ਦੀ ਸੁਪਰ ਹਿੱਟ ਐਲਬਮ ‘ਪਿਆਸ’ ‘ਚੋਂ ਸੀ । ਉਸ ਸਮੇਂ ਵੀ ਵੱਡੀ ਗਿਣਤੀ ‘ਚ ਇਸ ਐਲਬਮ ਦੀਆਂ ਸੀਡੀਆਂ ਵਿਕੀਆਂ ਸੀ । ਇਸ ਗੀਤ ਨੂੰ ਸਾਲ 2012 ‘ਚ ਟੀ-ਸੀਰੀਜ਼ ਨੇ ਆਪਣੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਸੀ । ਅੱਠ ਸਾਲਾਂ ਤੋਂ ਲੋਕਾਂ ਵੱਲੋਂ ਦਿੱਤਾ ਪਿਆਰ ਅੱਜ 100 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ । ਫੈਨਜ਼ ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਨੂੰ ਵਧਾਈਆਂ ਦੇ ਰਹੇ ਨੇ ।
#Clickan full video out now @swagmusicofficial_ @pamma_saini