ਬਾਬਿਲ ਨੇ ਆਪਣੇ ਮਰਹੂਮ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ – ‘ਇਸ ਮੁਸਕਾਨ ਨੂੰ ਯਾਦ ਕਰੋ’
Lajwinder kaur
August 26th 2021 05:20 PM --
Updated:
August 26th 2021 05:00 PM
ਬਾਲੀਵੁੱਡ ਦੇ ਦਿੱਗਜ ਐਕਟਰ ਇਰਫਾਨ ਖ਼ਾਨ (Irrfan Khan) ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀ ਅਦਾਕਾਰੀ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ । ਇਰਫਾਨ ਦਾ ਹੱਸਦਾ ਚਿਹਰਾ ਅਜੇ ਵੀ ਉਸਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦਾ ਹੈ । ਇਹੀ ਕਾਰਨ ਹੈ ਕਿ ਇਰਫਾਨ ਦੇ ਬੇਟੇ ਬਾਬਿਲ ਖ਼ਾਨ (Babil)ਸਮੇਂ -ਸਮੇਂ 'ਤੇ ਇਰਫਾਨ ਖ਼ਾਨ ਦੇ ਪ੍ਰਸ਼ੰਸਕਾਂ ਦੇ ਨਾਲ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਮਰਹੂਮ ਪਿਤਾ ਦੀ ਅਣਦੇਖੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।