ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ

By  Lajwinder kaur March 22nd 2019 11:07 AM -- Updated: March 22nd 2019 11:58 AM

ਬਲਰਾਜ ਸਿੰਘ ਖਹਿਰਾ ਜਿਹਨਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ ਤੋਂ ਮਨੋਰੰਜਨ ਜਗਤ 'ਚ ਆਪਣਾ ਕਦਮ ਰੱਖਿਆ। ਬਲਰਾਜ ਸਿੰਘ ਖਹਿਰਾ ਮਿਸਟਰ ਪੰਜਾਬ ਦੇ ਪਹਿਲੇ ਰਨਰ ਅੱਪ ਰਹੇ। ਮਿਸਟਰ ਪੰਜਾਬ ਦੇ ਫੇਮ ਤੋਂ ਬਾਅਦ ਟੀ. ਵੀ. 'ਤੇ ਮਸ਼ਹੂਰ ਰਿਐਲਟੀ ਸ਼ੋਅ ਐੱਮ ਟੀ. ਵੀ. ਰੋਡੀਜ਼ X4 ‘ਚ ਭਾਗ ਲਿਆ ਅਤੇ ਆਪਣੀ ਮਿਹਨਤ ਦੇ ਨਾਲ ਇਸ ਸ਼ੋਅ ਦੇ ਜੇਤੂ ਰਹੇ। ਰਿਐਲਟੀ ਟੀ.ਵੀ ਸ਼ੋਅ ਤੋਂ ਮਨੋਰੰਜਨ ਜਗਤ 'ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਬਲਰਾਜ ਖਹਿਰਾ ਹੁਣ 70 ਐੱਮ.ਐੱਮ ਦੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਇਸ ਦੀ ਜਾਣਕਾਰੀ ਬਲਰਾਜ ਸਿੰਘ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦਿੱਤੀ ਹੈ। ਬਲਰਾਜ ਸਿੰਘ ਖਹਿਰਾ ਜਿਹੜੇ ਬਾਲੀਵੁੱਡ ਫ਼ਿਲਮ 'ਭੰਗੜਾ ਪਾ ਲੈ' ਨਾਲ ਡੈਬਿਊ ਕਰਨ ਜਾ ਰਹੇ ਹਨ। ਬਲਰਾਜ ਸਿੰਘ ਨੇ ਕੈਪਸ਼ਨ 'ਚ ਲਿਖਿਆ ਹੈ, ‘ਆ ਰੰਗ ਵੀ ਤੇਰੇ ਮਾਲਿਕ, ਲਾਉਣ ਵਾਲਾ ਵੀ ਤੂੰ ਮੌਲਾ..ਰਜ਼ਾ ਵਿੱਚ ਰੱਖੀ..’

View this post on Instagram

 

Aa Rang v tere Malika ,laun wala v tu maula ?Rza vich rakhi Holi mna lo te Bhangre pa lo Filled with gratitude & love ... Big thanks to team #bhangrapale @snehataurani @rsvpmovies @sunsunnykhez @rukshardhillon12 @shrutimahajancasting @ghumakkad.poet @junhainath @shubhshivdasani @jitanharmeetsingh

A post shared by Balraj Singh Khehra (@mebalrajkhehra) on Mar 20, 2019 at 6:55pm PDT

ਹੋਰ ਵੇਖੋ:ਜੈਜ਼ੀ ਬੀ ਨੇ ਵਿਆਹ ਦੀ 18ਵੀਂ ਵਰ੍ਹੇਗੰਢ ਉੱਤੇ ਆਪਣੀ ਪਤਨੀ ਹਰਦੀਪ ਕੌਰ ਦੀ ਖ਼ਾਸ ਤਸਵੀਰ ਕੀਤੀ ਸਾਂਝੀ

'ਭੰਗੜਾ ਪਾ ਲੈ' ਫ਼ਿਲਮ 'ਚ ਬਲਰਾਜ ਸਿੰਘ ਖਹਿਰਾ ਦੇ ਨਾਲ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਅਤੇ ਰੁਕਸ਼ਰ ਢਿੱਲੋਂ ਨਜ਼ਰ ਆਉਣਗੇ। ਭੰਗੜਾ ਪਾ ਲੈ ਫ਼ਿਲਮ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਉੱਤੇ ਬਣਾਈ ਜਾ ਰਹੀ ਹੈ। ਬਲਰਾਜ ਸਿੰਘ ਖਹਿਰਾ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

Related Post