ਧਾਰਮਿਕ ਸ਼ਬਦ ‘ਕਲਿ ਤਾਰਣ ਗੁਰੁ ਨਾਨਕ ਆਇਆ’ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur September 29th 2019 10:43 AM -- Updated: September 30th 2019 12:47 PM

ਪੀਟੀਸੀ ਨੈੱਟਵਰਕ ਵੱਲੋਂ ਦੇਸ਼ ਵਿਦੇਸ਼ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਲਈ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ ਤਹਿਤ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਹਫ਼ਤੇ ਭਾਈ ਜਸਕਰਨ ਸਿੰਘ ਜੀ (ਪਟਿਆਲਾ ਵਾਲੇ) ਦੀ ਰਸਭਿੰਨੀ ਅਵਾਜ਼ ‘ਚ ‘ਕਲਿ ਤਾਰਣ ਗੁਰੁ ਨਾਨਕ ਆਇਆ’ ਸ਼ਬਦ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਗੁਰੂ ਘਰ ਨਾਲ ਜੋੜਦਾ ਹੈ ਪੀਟੀਸੀ ਰਿਕਾਰਡਜ਼ ਦਾ ਨਵਾਂ ਸ਼ਬਦ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’

ਇਸ ਧਾਰਮਿਕ ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਨੇ ਤਿਆਰ ਕੀਤਾ ਹੈ ਜਦੋਂ ਕਿ ਵੀਡੀਓ ਪੀਟੀਸੀ ਰਿਕਾਰਡਜ਼ ਨੇ ਹੀ ਤਿਆਰ ਕੀਤਾ ਹੈ। ਪੀਟੀਸੀ ਰਿਕਾਰਡਜ਼ ਵੱਲੋਂ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੁੜਦੇ ਹੋਏ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਇਨ੍ਹਾਂ ਧਰਾਮਿਕ ਸ਼ਬਦਾਂ ਨੂੰ ਪੀਟੀਸੀ ਦੇ ਵੱਖ-ਵੱਖ ਚੈਨਲਜ਼ ਜਿਵੇਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਪੀਟੀਸੀ ਨਿਊਜ਼ ਉੱਤੇ ਵੀ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਉੱਤੇ ਵੀ ਇਨ੍ਹਾਂ ਧਾਰਮਿਕ ਸ਼ਬਦਾਂ ਦਾ ਅਨੰਦ ਲਿਆ ਜਾ ਸਕਦਾ ਹੈ। ਪੀਟੀਸੀ ਰਿਕਾਰਡਜ਼ ਇਨ੍ਹਾਂ ਧਾਰਮਿਕ ਸ਼ਬਦਾਂ ਨੂੰ ਸੰਗਤਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post