ਗੁਰੂ ਘਰ ਨਾਲ ਜੋੜਦਾ ਹੈ ਪੀਟੀਸੀ ਰਿਕਾਰਡਜ਼ ਦਾ ਨਵਾਂ ਸ਼ਬਦ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’

Written by  Rupinder Kaler   |  September 07th 2019 12:50 PM  |  Updated: September 07th 2019 12:50 PM

ਗੁਰੂ ਘਰ ਨਾਲ ਜੋੜਦਾ ਹੈ ਪੀਟੀਸੀ ਰਿਕਾਰਡਜ਼ ਦਾ ਨਵਾਂ ਸ਼ਬਦ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’

ਪੀਟੀਸੀ ਰਿਕਾਰਡਜ਼ ਵੱਲੋਂ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ ।‘ਵਿਣੁ ਬੋਲਿਆ ਸਭੁ ਕਿਛੁ ਜਾਣਦਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ, ਇਹ ਸ਼ਬਦ ਮਨੀਸ਼ ਪੌਲ ਦੀ ਫ਼ਿਲਮ ਬੰਜਰ ਵਿੱਚੋਂ ਲਿਆ ਗਿਆ ਹੈ । ਇਹ ਸ਼ਬਦ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ’ਤੇ ਦਿਖਾਇਆ ਜਾ ਰਿਹਾ ਹੈ ।ਇਸ ਸ਼ਬਦ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ’ਤੇ ਵੀ ਸੁਣ ਸਕਦੇ ਹੋ ।

?

ਇਸ ਸ਼ਬਦ ਨੂੰ ਅਵਾਜ਼ ਹੈਰੀ ਨੇ ਦਿੱਤੀ ਹੈ, ਜਦੋਂ ਕਿ ਹੈਰੀ ਪ੍ਰੋਡਕਸ਼ਨ ਵੱਲੋਂ ਇਸ ਸ਼ਬਦ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ । ਫੀਚਰਿੰਗ ਵਿੱਚ ਮਨੀਸ਼ ਪੌਲ ਨਜ਼ਰ ਆ ਰਹੇ ਹਨ। ਇਸ ਸ਼ਬਦ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਤੇ ਪੀਟੀਸੀ ਸਟੂਡੀਓ ਵੱਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਆਏ ਦਿਨ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਪੀਟੀਸੀ ਰਿਕਾਰਡਜ਼ ਦਾ ਇਹ ਉਪਰਾਲਾ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network