Finally ! ਭਾਰਤੀ ਸਿੰਘ ਤੇ ਹਰਸ਼ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣੇ ਬੇਟੇ ਦਾ ਨਾਂਅ, ਪੜ੍ਹੋ ਪੂਰੀ ਖਬਰ

By  Pushp Raj June 11th 2022 05:25 PM

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਅਪ੍ਰੈਲ ਦੇ ਮਹੀਨੇ ਵਿੱਚ ਆਪਣੇ ਪਹਿਲੇ ਬੱਚੇ ਦਾ ਸੁਆਗਤ ਕੀਤਾ ਸੀ ਅਤੇ ਉਦੋਂ ਤੋਂ ਇਹ ਜੋੜੀ ਆਪਣੇ ਨਿੱਕੇ ਮੁੰਚਕਿਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ।

ਹਾਲਾਂਕਿ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਛੋਟੇ ਬੱਚੇ ਦਾ ਚਿਹਰਾ ਨਹੀਂ ਦੱਸਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀ ਤਸਵੀਰ ਅਜਿਹੀ ਸ਼ੇਅਰ ਨਹੀਂ ਕੀਤੀ ਗਈ ਹੈ ਜਿਸ ਤੋਂ ਉਸ ਦਾ ਚਿਹਰਾ ਸਾਹਮਣੇ ਆ ਰਿਹਾ ਹੋਵੇ।

ਇਸ ਤੋਂ ਇਲਾਵਾ, ਜੋੜੇ ਨੇ ਨਾਮ ਨੂੰ ਵੀ ਗੁਪਤ ਰੱਖਿਆ। ਲੰਬੇ ਸਮੇਂ ਤੋਂ ਉਹ ਆਪਣੇ ਬੇਬੀ ਨੂੰ 'ਗੋਲਾ' ਕਹਿ ਕੇ ਬੁਲਾਉਂਦੇ ਆ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਬੇਟੇ ਦਾ ਨਾਂਅ ਸ਼ੇਅਰ ਕਰਨ ਵਾਲੇ ਹਨ।

ਜੀ ਹਾਂ ਤੁਸੀਂ ਸਹੀ ਸੁਣਿਆ ਹੈ, ਪਰ ਅਜੇ ਤੱਕ ਬੱਚੇ ਦੇ ਨਾਂਅ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਭਾਰਤੀ ਅਤੇ ਹਰਸ਼ ਦੀ ਨਵੀਂ ਵੀਡੀਓ ਨੇ ਉਨ੍ਹਾਂ ਦੇ ਬੱਚੇ ਦੇ ਨਾਮ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ।

ਹਾਲ ਹੀ ਵਿੱਚ ਇਹ ਜੋੜਾ ਆਪਣੇ ਗੋਆ ਟੂਰ 'ਤੇ ਹੈ। ਭਾਰਤੀ ਤੇ ਹਰਸ਼ਨ ਨੇ ਆਪਣੇ ਯੂਟਿਊਬ ਚੈਨਲ 'ਤੇ ਵਲੌਗ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਭਾਰਤੀ ਨੇ ਆਪਣੇ ਬੇਟੇ ਦਾ ਨਾਂ ਲਕਸ਼ ਦੱਸਿਆ ਹੈ। ਇਸੇ ਤਰ੍ਹਾਂ, ਉਸ ਨੇ ਦਿਖਾਇਆ ਕਿ ਕਿਵੇਂ ਉਹ ਅਤੇ ਉਸ ਦੀ ਨਾਨੀ ਗੋਲੇ ਨੂੰ ਲੈ ਕੇ ਲੜਦੀ ਹੈ।

ਵੀਡੀਓ 'ਚ ਭਾਰਤੀ ਨੇ ਆਪਣੇ ਬੇਟੇ ਦਾ ਨਾਂ ਲਕਸ਼ ਦੱਸਿਆ ਹੈ। ਇਸੇ ਤਰ੍ਹਾਂ, ਉਸਨੇ ਦਿਖਾਇਆ ਕਿ ਕਿਵੇਂ ਉਸਦੀ ਨਾਨੀ ਗੋਲੇ ਨੂੰ ਲੈ ਕੇ ਲੜਦੀ ਹੈ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਸਿੱਧੂ ਦੇ ਮਾਪਿਆਂ ਲਈ ਕਹੀ ਇਹ ਗੱਲ

ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਬੱਚੇ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਹੀ ਕੰਮ 'ਤੇ ਪਰਤ ਆਈ ਸੀ। ਭਾਰਤੀ ਭਾਰਤ ਦੇ ਪ੍ਰਸਿੱਧ ਕਾਮੇਡੀਅਨਾਂ ਵਿੱਚੋਂ ਇੱਕ ਹੈ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਆਪਣੇ ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ 'ਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਅਪਡੇਟਸ ਪੋਸਟ ਕਰਦੀ ਰਹਿੰਦੀ ਹੈ।

Related Post