ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਸਿੱਧੂ ਦੇ ਮਾਪਿਆਂ ਲਈ ਕਹੀ ਇਹ ਗੱਲ

written by Pushp Raj | June 11, 2022

Sidhu Moose wala Birthday: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਹੇ। ਪਿਛਲੇ ਦਿਨੀਂ ਉਨ੍ਹਾਂ ਦੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਉਨ੍ਹਾਂ ਦਾ 29ਵਾਂ ਜਨਮਦਿਨ ਹੈ ਪਰ ਉਹ ਸਾਡੇ ਵਿਚਕਾਰ ਨਹੀਂ ਹਨ। ਸਿੱਧੂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਸਾਥੀ ਕਲਾਕਾਰ ਉਨ੍ਹਾਂ ਯਾਦ ਕਰ ਰਹੇ ਹਨ। ਗਿੱਪੀ ਗਰੇਵਾਲ ਨੇ ਉਨ੍ਹਾਂ ਯਾਦ ਕਰਦੇ ਹੋਏ ਉਨ੍ਹਾਂ ਦੇ ਮਾਤਾ-ਪਿਤਾ ਲਈ ਖਾਸ ਨੋਟ ਲਿਖਿਆ ਹੈ।

ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਸ਼ਨੀਵਾਰ ਨੂੰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਭੇਟ ਕੀਤੀ। ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਖਾਸ ਨੋਟ ਲਿਖਿਆ ਹੈ। "ਲੇਖ ਦੀਆਂ ਲਿਖੀਆਂ ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚਦਾ ਕਰਦਾ ਰੱਬ ਕੁਝ ਹੋਰ ਵੇ 💔 ਜਨਮਦਿਨ ਮੁਬਾਰਕ ਭਰਾ 💔 #sidhumoosewa

We'll have to become a Sidhu for his parents: Gippy Grewal in emtional note on Sidhu Moose Wala's birth anniversary

ਇਸ ਤੋਂ ਅੱਗੇ ਗਿੱਪੀ ਗਰੇਵਾਲ ਨੇ ਇੱਕ ਲੰਬਾ ਨੋਟ ਲਿਖਿਆ ਹੈ। ਗਿੱਪੀ ਨੇ ਇਸ ਵਿੱਚ ਲਿਖਿਆ, "ਸਿੱਧੂ ਦਾ ਸੁਪਨਾ ਸੀ ਕੇ ਪੰਜਾਬੀ ਇੰਡਸਟਰੀ ਦਾ ਨਾਂ ਨੰਬਰ 1 'ਤੇ ਹੋਵੇ। ਕਹਿੰਦਾ ਸੀ ਸਾਡਾ ਮੁਕਾਬਲਾ ਇੱਕ ਦੂਜੇ ਨਾਲ ਨਹੀਂ ਸਗੋਂ ਅੰਤਰ ਰਾਸ਼ਟਰੀ ਕਲਾਕਾਰ ਨਾਲ ਹੈ। Te punjabi industry wale ਸਿੱਧੂ ਦੇ ਜਾਨ ਮੈਗਰੋ ਇਸ ਗਲ ਉੱਤੇ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਕੇ ਤੂ ਸ਼ੋਅ ਲਾਉਣ ਚੱਲਾ ਗਿਆ, ਤੂੰ ਓਹਦੇ ਘਰ ਨਹੀਂ ਗਿਆ, ਤੂੰ ਪੋਸਟ ਨਹੀਂ ਪਾਈ। ਯਾਰ ਸਮਝਦਾਰ ਬਣੋ ਐਨਾ ਗਲਾਂ ਵਿੱਚ ਕੁਝ ਨਹੀਂ ਰੱਖੀਆ। ਕਿਸ ਦੇ ਫੋਟੋਵਾਂ ਲਾਉਣ ਜਾਂ ਨਾਂ ਲਾਉਣ ਨਾਲ ਕੁਝ ਵੀ ਨਹੀਂ ਹੋਣ। ਬੱਸ ਜ਼ੋਰ ਲਾਉ ਕੀ ਸਿੱਧੂ ਨੂੰ ਇੰਨਸਾਫ ਮਿਲ ਜਾਵੇ। "🙏

Image Source: Instagram

 

ਗਿੱਪੀ ਨੇ ਅੱਗੇ ਲਿਖਿਆ, " ਜੇ ਕੁਝ ਕਰ ਸਕਦੇ ਹੋ ਤਾਂ ਹਰ ਸਾਲ 2-4 ਗੇੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰਿਓ। Oh de Mom dad naal ਸਮਾਂ ਬਤੀਤ ਕਰਿਓ। ਓਨ੍ਹਾਂ ਦਾ ਗਲਾਂ ਕਰਨ ਵਾਲਾ, ਮੰਮੀ ਡੈਡੀ ਕਹਿਣ ਵਾਲਾ, ਓਹ ਨਾ ਤੇ ਜਾਨ ਵਾਰਨ ਵਾਲਾ ਸਿੱਧੂ ਹੁਣ ਸਾਨੂੰ ਬਨਣਾ ਪੈਣਾ ਨਾ 🙏 ਇੱਕਠੇ ਰਿਹਾ ਕਰੋ, ਪਿਆਰ ਬਣਾ ਕੇ ਰੱਖੋ ਤੇ ਇੱਕ ਦੂਜੇ ਵਿੱਚ ਕਮੀਆਂ ਕਢਣ ਨਾਲੋ ਇੱਕ ਦੂਜੇ ਦੀ ਕਦਰ ਕਰਨੀ ਸਿੱਖੋ 🙏 ਸਿੱਧੂ ਦੇ ਜਨਮ ਦਿਨ ਤੇ ਅੱਜ ਇੱਕ ਦੂਜੇ ਨਾਲ ਸਭ ਗਿਲੇ ਸ਼ਿਕਵੇ ਖ਼ਤਮ ਕਰੀਏ ਤੇ ਪਿਆਰ ਬਣਾ ਕੇ ਰੱਖੀਏ 🙏 ਤੁਹਾਨੂੰ ਸਭ ਨੂੰ ਪਿਆਰ ❤️ ਮਿਸ ਯੂ ਭਾਈ #sidhumoosewala 💔"

ਹੋਰ ਪੜ੍ਹੋ: ਅਫਸਾਨਾ ਖਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਨਮਦਿਨ 'ਤੇ ਕੀਤਾ ਯਾਦ, ਲਿਖਿਆ ਬੇਹੱਦ ਭਾਵੁਕ ਨੋਟ

ਗਿੱਪੀ ਗਰੇਵਾਲ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਬੇਹੱਦ ਭਾਵੁਕ ਹੋ ਗਏ। ਉਹ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਹ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ।

You may also like