ਅਫਸਾਨਾ ਖਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਨਮਦਿਨ 'ਤੇ ਕੀਤਾ ਯਾਦ, ਲਿਖਿਆ ਬੇਹੱਦ ਭਾਵੁਕ ਨੋਟ

written by Pushp Raj | June 11, 2022

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। 11 ਜੂਨ ਨੂੰ ਉਨ੍ਹਾਂ ਨੇ 29 ਸਾਲ ਦੇ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ 29 ਮਈ ਨੂੰ ਉਸ ਦੀ ਬੇਵਕਤ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਸਿੱਧੂ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਦੀ ਪਿਆਰੀ ਭੈਣ ਤੇ ਗਾਇਕ ਅਫਸਾਨਾ ਖਾਨ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬੇਹੱਦ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ।

Afsana Khan remembers Sidhu Moose Wala, pens special note for her 'big brother' Image Source: Instagram

ਅਫਸਾਨਾ ਖਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਜਨਮਦਿਨ ਉੱਤੇ ਯਾਦ ਕੀਤਾ। ਭਰਾ ਨੂੰ ਯਾਦ ਕਰਦੇ ਹਏ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਅਫਾਸਾਨਾ ਖਾਨ ਦੀ ਖੂਬਸੂਰਤ ਤਸਵੀਰਾਂ ਹਨ, ਜੋ ਕਿ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦੀਆਂ ਹਨ। ਇਸ ਵੀਡੀਓ ਦੇ ਵਿੱਚ ਅਫਸਾਨਾ ਖਾਨ ਦੇ ਆਪਣੇ ਭਰਾ ਨਾਲ ਬੇਹੱਦ ਪਿਆਰ ਤੇ ਭਾਵੁਕ ਕਰ ਦੇਣ ਵਾਲੇ ਪਲ ਦਿਖਾਏ ਗਏ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਇੱਕ ਬੇਹੱਦ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ। ਅਫਸਾਨਾ ਖਾਨ ਨੇ ਲਿਖਿਆ, " ਮੈਂ ਸਭ ਨੂੰ ਦੱਸਦੀ ਹੁੰਦੀ ਸੀ ਕਿ 11 ਜੂਨ ਮੇਰੇ ਸਿੱਧੂ ਬਾਈ ਦਾ ਜਨਮਦਿਨ ਹੁੰਦਾ ਹੈ ਅਤੇ 12 ਜੂਨ ਮੇਰਾ ! ਮੈਂ ਬਹੁਤ ਖੁਸ਼ ਹੋਈ ਸੀ ਜਦੋਂ ਮੈਨੂ ਪਤਾ ਲੱਗਾ ਸੀ ਮੈਂ ਕਿਹਾ ਕਿ ਇਹ ਅਸਲ ਪਿਆਰ ਹੈ ਜੋ ਰਬ ਕੋਲੋਂ ਬਣ ਕੇ ਆਇਆ ਹੈ ਭੈਣ ਭਰਾ ਦਾ ਖੂਬਸੂਰਤ ਪਿਆਰ। जब खुदा ने दुनिया को बनाया होगा,
एक बात से जरूर घबराया होगा,
कैसे रखूँगा ख्याल apni behena का,
तब उस ने सब के लिए एक भाई बनाया होगा।
Happy Birthday Big Brother I miss u mere sohneya veera @sidhu_moosewala always with me and in my heart ❤️ #justiceforsidhumoosewala 💔💔💔😭🙏🏻🎂 Rest in Power Legend 🙌 "

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਭਾਵੁਕ ਵੀਡੀਓ, ਵੇਖੋ

ਦੱਸ ਦਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੂੰ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਭਰਾ ਮੰਨਦੀ ਹੈ ਤੇ ਉਹ ਉਨ੍ਹਾਂ ਨੂੰ ਰੱਖੜੀ ਵੀ ਬੰਨਦੀ ਸੀ।

Afsana Khan remembers Sidhu Moose Wala, pens special note for her 'big brother' Image Source: Instagram

ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਅਫਸਾਨਾ ਖਾਨ ਪੂਰੀ ਤਰ੍ਹਾਂ ਟੁੱਟ ਗਈ ਹੈ। ਉਹ ਅਕਸਰ ਆਪਣੇ ਭਰਾ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਹੈ ਤੇ ਭਾਵੁਕ ਨੋਟ ਲਿਖਦੀ ਹੈ। ਸਿੱਧੂ ਦੇ ਅੰਤਿਮ ਸੰਸਕਾਰ ਸਮੇਂ ਉਸ ਦਾ ਰੋ-ਰੋ ਕੇ ਬੂਰਾ ਹਾਲ ਹੋ ਗਿਆ ਸੀ।

You may also like