ਭਾਰਤੀ ਸਿੰਘ ਦੇ ਬੇਟੇ ਗੋਲਾ ਨੇ ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀ ਜਨਮਦਿਨ ਪਾਰਟੀ ‘ਚ ਕੀਤੀ ਖੂਬ ਮਸਤੀ, ਦੇਖੋ ਵੀਡੀਓ

By  Lajwinder kaur December 13th 2022 07:07 PM -- Updated: December 13th 2022 07:08 PM

Bharti's son Gola cute video: 'ਲਾਫਟਰ ਕੁਈਨ' ਭਾਰਤੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਵੀਲੌਗ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦੇ ਬੇਟੇ ਲਕਸ਼ ਪਹਿਲੀ ਵਾਰ ਕਿਸੇ ਬਰਥਡੇ ਪਾਰਟੀ 'ਚ ਗਿਆ ਸੀ। ਅਜਿਹੇ 'ਚ ਭਾਰਤੀ ਨੇ ਇਸ ਦਾ ਇੱਕ ਕਿਊਟ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਪ੍ਰਿੰਟਿਡ ਕਮੀਜ਼ ਅਤੇ ਕਾਉਬੁਆਏ ਹੈਟ ‘ਚ ਰਣਵੀਰ ਦੇ ਲੁੱਕ ਦਾ ਪਤਨੀ ਦੀਪਿਕਾ ਨੇ ਉਡਾਇਆ ਮਜ਼ਾਕ, ਕਿਹਾ- Strawberry

image source: Instagram

ਦਰਅਸਲ, ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੀ ਬੇਟੀ ਅਨਾਇਰਾ ਦਾ ਜਨਮਦਿਨ ਮਨਾਇਆ ਸੀ। ਭਾਰਤੀ ਦਾ ਕਪਿਲ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨਾਲ ਚੰਗਾ ਬਹੁਤ ਹੀ ਖ਼ਾਸ ਰਿਸ਼ਤਾ ਹੈ। ਉਹ ਕਪਿਲ ਨੂੰ ਆਪਣਾ ਭਰਾ ਮੰਨਦੀ ਹੈ। ਇਸੇ ਲਈ ਉਨ੍ਹਾਂ ਨੂੰ ਅਨਾਇਰਾ ਦੇ ਜਨਮਦਿਨ ਸਮਾਰੋਹ ਦਾ ਸੱਦਾ ਵੀ ਮਿਲਿਆ ਹੈ। ਭਾਰਤੀ ਆਪਣੇ ਪਿਆਰੇ ਬੇਟੇ ਲਕਸ਼ ਉਰਫ ਗੋਲਾ ਨਾਲ ਪਾਰਟੀ 'ਚ ਸ਼ਿਰਕਤ ਕੀਤੀ ਸੀ।

inside image of bharti with son image source: Instagram

ਭਾਰਤੀ ਸਿੰਘ ਨੇ ਯੂਟਿਊਬ ਚੈਨਲ 'ਤੇ ਅਨਾਇਰਾ ਦੇ ਜਨਮਦਿਨ ਦੇ ਜਸ਼ਨ ਤੋਂ ਆਪਣੇ ਬੇਟੇ ਗੋਲਾ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਲੌਗ 'ਚ ਗੋਲਾ ਜਨਮਦਿਨ ਪਾਰਟੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਕਪਿਲ ਦੀ ਬੇਟੀ ਵੀ ਭਾਰਤੀ ਦੇ ਬੇਟੇ ਨਾਲ ਖੇਡਦੀ ਨਜ਼ਰ ਆਈ। ਭਾਰਤੀ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੇ ਬੇਟੇ ਦਾ ਪਹਿਲਾ ਜਨਮਦਿਨ ਆਵੇਗਾ, ਤਾਂ ਉਹ ਗਿੰਨੀ ਤੋਂ ਸੁਝਾਅ ਲਵੇਗੀ ਕਿਉਂਕਿ ਉਹ ਇੱਕ ਸਮੇਂ ਵਿੱਚ ਬਹੁਤ ਸਾਰਾ ਪ੍ਰਬੰਧ ਕਰਦੀ ਹੈ।

image source: Instagram

ਭਾਰਤੀ ਸਿੰਘ ਨੇ ਸਾਲ 2017 ਵਿੱਚ ਸਕ੍ਰੀਨ ਰਾਈਟਰ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਭਾਰਤੀ ਨੇ ਇਸ ਸਾਲ 3 ਅਪ੍ਰੈਲ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਉਹ ਆਪਣੇ ਪੁੱਤਰ ਨੂੰ ਪਿਆਰ ਨਾਲ ਗੋਲਾ ਆਖਦੀ ਹੈ। ਭਾਰਤੀ ਆਪਣੇ ਬੇਟੇ ਦੇ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਗੋਲਾ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।

Related Post