ਸ਼੍ਰੀਸੰਥ ਨੇ ਮਾਰਿਆ ਰੋਹਿਤ ਨੂੰ ਥੱਪੜ, ਦੇਖੋ ਵੀਡੀਓ

By  Lajwinder kaur December 4th 2018 04:12 PM -- Updated: December 4th 2018 04:20 PM

ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' ਨੂੰ ਸ਼ੁਰੂ ਹੋਏ ਨੂੰ ਲਗਭਗ 2 ਮਹੀਨਿਆਂ ਤੋਂ ਉਪਰ ਹੋ ਗਏ ਹੈ। ਬਿੱਗ ਬਾਸ ਸ਼ੀਜਨ 12 ਦੇ ਸ਼ੁਰੂਆਤ ਚ ਹੀ ਸਾਰੇ ਮੈਂਬਰਾਂ ਨੇ ਸ਼੍ਰੀਸੰਥ ਦੇ ਗੁੱਸੇ ਨੂੰ ਦੇਖ ਲਿਆ ਸੀ।bigg boss 12: sreesanth slapping rohit suchanti

ਹੋਰ ਪੜ੍ਹੋ: ਅੰਮ੍ਰਿਤ ਮਾਨ ਨੇ ਆਪਣੀ ਕੋ ਸਟਾਰ ਨੂੰ ਇੰਝ ਕੀਤਾ ਪ੍ਰੇਸ਼ਾਨ , ਦੇਖੋ ਵੀਡੀਓ

ਜਿਸ ਦੇ ਚਲਦੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਵੀ ਉਹਨਾਂ ਨੂੰ ਫਟਕਾਰ ਲਗਾਈ ਸੀ। ਬਿੱਗ ਬਾਸ ਦੇ ਘਰ 'ਚ ਕੋਈ ਵੀ ਮੈਂਬਰ ਅਜਿਹਾ ਨਹੀਂ ਹੈ ਜਿਸ ਨਾਲ ਸ਼੍ਰੀਸੰਥ ਦੀ ਬਹਿਸ ਨਾ ਹੋਈ ਹੋਵੇ। ਪਰ ਹੁਣ ਸ਼੍ਰੀਸੰਥ ਨੇ ਕੁੱਝ ਅਜਿਹਾ ਕਰ ਦਿੱਤਾ ਹੈ ਜਿਸਦੀ ਵਜ੍ਹਾ ਨਾਲ ਉਹਨਾਂ ਨੂੰ ਘਰ ਤੋਂ ਬਾਹਰ ਦਾ ਵੀ ਰਸਤਾ ਦੇਖਣਾ ਪੈ ਸਕਦਾ ਹੈ।

https://www.instagram.com/p/Bq741DgHfqU/

ਦੱਸ ਦਈਏ ਕਿ ਟਾਸਕ ਦੇ ਦੌਰਾਨ ਬਿੱਗ ਬਾਸ ਦੇ ਘਰ ਦੇ ਮੈਂਬਰ ਦੋ ਗਰੁੱਪਾਂ ‘ਚ ਵੰਡ ਗਏ । ਟਾਸਕ ਇਹ ਸੀ ਜਿਸ ਨੂੰ ਤੁਸੀਂ ਕੈਪਟਨ ਦੀ ਰੇਸ ਚੋਂ ਬਾਹਰ ਕਰਨਾ ਚਾਹੁੰਦੇ ਹੋ ਉਸ ਦੇ ਬੈਗ ਨੂੰ ਬੱਸ ਚੋਂ ਬਾਹਰ ਸੁੱਟ ਦੇਵੋ। ਜਿਸ ਦੇ ਚਲਦੇ ਮੈਂਬਰ ਆਪਸ ‘ਚ ਭਿੜ ਗਏ।

https://twitter.com/BiggBoss/status/1069524381863358464

ਇਸ ਟਾਸਕ  ਦੇ ਦੌਰਾਨ ਸ਼੍ਰੀਸੰਥ ਦਾ ਰੋਹਿਤ ਨਾਲ ਝਗੜਾ ਇੰਨਾ ਵੱਧ ਗਿਆ ਕਿ ਸ਼੍ਰੀਸ਼ੰਤ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਨੂੰ ਦੇਖ ਸਭ ਹੈਰਾਨ ਹੋ ਗਏ। ਸੋਸ਼ਲ ਮੀਡੀਆ ਉੱਤੇ ਬਿੱਗ ਬਾਸ ਦਾ ਪ੍ਰੋਮੋ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼੍ਰੀਸੰਥ ਗੁੱਸੇ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਸ਼੍ਰੀਸੰਥ ਰੋਹਿਤ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸ਼੍ਰੀਸੰਥ ਅਤੇ ਰੋਹਿਤ ਦੇ ਇਲਾਵਾ ਰੋਮਿਲ ਚੌਧਰੀ, ਕਰਨਵੀਰ ਅਤੇ ਦੀਪਕ ਠਾਕੁਰ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਤੇ ਸਰੋਤਿਆਂ ਤੇ ਦੇ ਕਾਫੀ ਕਮੈਂਟਸ ਵੀ ਆ ਰਹੇ ਹਨ।  bigg boss 12: sreesanth slapping rohit suchanti

ਹੋਰ ਪੜ੍ਹੋ: ਜਾਣੋ ਗਿੱਪੀ ਨੇ ਅਪਣੇ ਫੈਨਜ਼ ਨੂੰ ਕਿਹੜੀ ਖੁਸ਼ਖਬਰੀ ਦਿੱਤੀ

ਹੁਣ ਦੇਖਣਾ ਇਹ ਹੋਵੇਗਾ ਇਸ ਮਾਮਲੇ ਚ ਬਿੱਗ ਬਾਗ ਕੀ ਫੈਸਲਾ ਲੈਣਗੇ ਕਿ ਸ਼੍ਰੀਸ਼ੰਥ ਨੂੰ ਬਿੱਗ ਬਾਗ ਦੇ ਘਰ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਜਾਂ ਨਹੀਂ।

Related Post