ਜਦੋਂ ਬਿੱਗ ਬੌਸ ਦੇ ਘਰ ‘ਚ ਵੱਜਿਆ ਗਿੱਪੀ ਗਰੇਵਾਲ ਦਾ ਗੀਤ ‘ਅੰਗਰੇਜ਼ੀ ਬੀਟ’ ਤਾਂ ਮੈਂਬਰ ਹੋਏ ਨੱਚਣ ਲਈ ਮਜ਼ਬੂਰ, ਦੇਖੋ ਵਾਇਰਲ ਵੀਡੀਓ

By  Lajwinder kaur November 10th 2019 05:42 PM -- Updated: November 10th 2019 05:45 PM

ਟੀਵੀ ਦਾ ਰਿਆਰਲਟੀ ਸ਼ੋਅ ਬਿੱਗ ਬੌਸ 13 ਜਿਸ ‘ਚ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਨਾਲ ਪੰਜਾਬੀ ਤੜਕਾ ਲਗਾਇਆ ਗਿਆ ਹੈ। ਇਹ ਪੰਜਾਬੀ ਤੜਕਾ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।

 

View this post on Instagram

 

#biggboss13 Vich v pa reha gahhh ?? #himanshikhurana #angrejibeat #gippygrewal #babbalrai #ranaranbir #raghveerboli #gippygrewal #desirockstargippygrewal #sippygill #roopigill #mankirtaulakh #ninja #ammyvirk #garrysandhu #gurnambhullar #jordansandhu #bollywood #pollywood #instantpollywoodvideos #instapollywood #teampollywood #instantpollywood #bollywoodstudios #instantbollywood #pollywoodnow #pollywoodmagazine #himanshikhurana #instantpollywoodvideos #roopigill #simichahal

A post shared by KARAN DESI ROCK STAR (@desirockstargippygrewal) on Nov 8, 2019 at 10:43pm PST

ਹੋਰ ਵੇਖੋ:ਕਰਨ ਔਜਲਾ ਨੇ ਆਪਣੇ ਨਵੇਂ ਗੀਤ ‘ਹਿੰਟ’ ਨਾਲ ਦੱਸੇ ਦਿਲ ਦੇ ਦਰਦ, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ ਵੀਡੀਓ ‘ਚ ਪੰਜਾਬੀ ਸਟਾਰ ਗਿੱਪੀ ਗਰੇਵਾਲ ਦਾ ਸੁਪਰ ਹਿੱਟ ਗੀਤ ਅੰਗਰੇਜ਼ੀ ਬੀਟ ਸੌਂਗ ਵੱਜ ਰਿਹਾ ਹੈ ਤੇ ਇਸ ਗਾਣੇ ਦੀ ਬੀਟ ਨੇ ਪਰਿਵਾਰ ਦੇ ਸਾਰੇ ਹੀ ਮੈਂਬਰ ਭਾਵੇਂ ਉਹ ਸ਼ਹਿਨਾਜ਼, ਹਿਮਾਂਸ਼ੀ, ਆਰਤੀ, ਸ਼ੈਫਾਲੀ, ਰਸ਼ਮੀ ਦੇਸਾਈ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਗੀਤ ਉੱਤੇ ਘਰ ਵਾਲੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਬਿੱਗ ਬੌਸ ਦੇ ਘਰ ਦੇ ਸਾਰੇ ਮੈਂਬਰ ਇਸ ਗਾਣੇ ਦਾ ਖੂਬ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਅੰਗਰੇਜ਼ੀ ਬੀਟ ਸਾਲ 2011 ‘ਚ ਰਿਲੀਜ਼ ਹੋਇਆ ਸੀ ਤੇ ਇਸ ਗਾਣੇ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ ਤੇ ਮਿਊਜ਼ਿਕ ਯੋ ਯੋ ਹਨੀ ਸਿੰਘ ਦਾ ਸੀ। ਜਿਸ ਤੋਂ ਬਾਅਦ ਬਾਲੀਵੁੱਡ ਫ਼ਿਲਮ ‘ਕਾਕਟੇਲ’ ‘ਚ ਵੀ ਸੁਣਨ ਨੂੰ ਮਿਲਿਆ ਸੀ।

Related Post