Big Boss 15: ਭਾਰਤੀ ਸਿੰਘ ਤੇ ਹਰਸ਼ ਦੇ ਬੱਚੇ ਨੂੰ ਸਲਮਾਨ ਖ਼ਾਨ ਕਰਨਗੇ ਲਾਂਚ, ਨੈਸ਼ਨਲ ਟੀਵੀ 'ਤੇ ਕੀਤਾ ਐਲਾਨ
ਰਿਐਲਟੀ ਸ਼ੋਅ ਬਿੱਗ ਬਾਸ 15 ਆਪਣੇ ਆਖ਼ਰੀ ਪੜਾਅ 'ਤੇ ਹੈ ਅਤੇ ਜਲਦ ਹੀ ਇਹ ਸ਼ੋਅ ਖ਼ਤਮ ਹੋ ਜਾਵੇਗਾ। ਇਸ਼ ਸ਼ੋਅ ਦੇ ਆਖ਼ਰੀ ਹਫ਼ਤੇ ਵਿੱਚ ਇਹ ਸ਼ੋਅ ਹੋਰ ਵੀ ਮਜ਼ੇਦਾਰ ਹੋ ਗਿਆ ਹੈ। ਇਸ ਹਫ਼ਤੇ ਵੀਕੈਂਡ ਦੇ ਵਾਰ 'ਤੇ ਸਲਮਾਨ ਖ਼ਾਨ ਦੇ ਨਾਲ ਨਵੇਂ ਸ਼ੋਅ ਹੁਨਰਬਾਜ਼ ਦੀ ਟੀਮ ਵੀ ਨਜ਼ਰ ਆਈ। ਇਸ ਦੌਰਾਨ ਭਾਰਤੀ ਸਿੰਘ ਤੇ ਹਰਸ਼ ਦੇ ਬੱਚੇ ਨੂੰ ਲੈ ਕੇ ਸਲਮਾਨ ਖ਼ਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ।

ਸ਼ੋਅ ਦੇ ਵੀਕੈਂਡ 'ਚ ਹਰ ਹਫ਼ਤੇ ਸਲਮਾਨ ਖ਼ਾਨ ਮਸਤੀ ਕਰਨ ਆਉਂਦੇ ਹਨ ਅਤੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀ ਗ਼ਲਤੀ ਦੱਸਦੇ ਹਨ। ਇਸ ਦੇ ਨਾਲ ਹੀ ਕਈ ਸੈਲੇਬਸ ਵੀਕੈਂਡ ਕਾ ਵਾਰ ਦਾ ਹਿੱਸਾ ਬਣਦੇ ਹਨ। ਇਸ ਵੀਕੈਂਡ ਦੇ ਵਾਰ ਵਿੱਚ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਆਪਣੇ ਸ਼ੋਅ ਹੁਨਰਬਾਜ਼ ਦਾ ਪ੍ਰਮੋਸ਼ਨ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਮਿਠਾਈ ਵੀ ਖਵਾਈ ਤੇ ਉਨ੍ਹਾਂ ਨੂੰ ਭਾਰਤੀ ਦੇ ਪ੍ਰੈਗਨੈਂਸੀ ਦੀ ਖ਼ਬਰ ਵੀ ਦਿੱਤੀ। ਇਸ ਦੌਰਾਨ ਭਾਰਤੀ ਅਤੇ ਹਰਸ਼ ਨੇ ਸਲਮਾਨ ਕੋਲੋਂ ਅਜਿਹੀ ਮੰਗ ਕੀਤੀ ਕਿ ਉਹ ਨਾਂਹ ਨਹੀਂ ਕਰ ਸਕੇ।
ਜਿਵੇਂ ਹੀ ਸਲਮਾਨ ਖ਼ਾਨ ਨੇ ਭਾਰਤੀ ਅਤੇ ਹਰਸ਼ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਭਾਰਤੀ ਨੇ ਮਜ਼ਾਕ 'ਚ ਸਲਮਾਨ ਨੂੰ ਰਿਕਵੈਸਟ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਸਰ ਕਰਨ ਜੌਹਰ ਨੇ ਸਾਡੇ ਬੱਚੇ ਨੂੰ ਲਾਂਚ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਰਪਾ ਕਰਕੇ ਤੁਸੀਂ ਸਾਡੇ ਬੱਚੇ ਨੂੰ ਲਾਂਚ ਕਰੋਗੇ। ਇਸ 'ਤੇ ਸਲਮਾਨ ਖਾਨ ਨੇ ਉਨ੍ਹਾਂ ਨੂੰ ਕਿਹਾ ਹਾਂ ਬਿਲਕੁਲ।

ਭਾਰਤੀ ਸਿੰਘ ਉੱਥੇ ਹੀ ਨਹੀਂ ਰੁਕੀ। ਉਸ ਨੇ ਸਲਮਾਨ ਖ਼ਾਨ ਨੂੰ ਪੁੱਛਿਆ ਕਿ ਕੀ ਤੁਸੀਂ ਸਾਨੂੰ ਬੇਬੀ ਸ਼ਾਵਰ ਦੀ ਮੇਜ਼ਬਾਨੀ ਕਰਨ ਲਈ ਆਪਣਾ ਫਾਰਮ ਹਾਊਸ ਦੇ ਦਿਓਗੇ। ਸਲਮਾਨ ਨੇ ਇਸ ਗੱਲ ਉੱਤੇ ਵੀ ਹਾਮੀ ਭਰੀ। ਇਸ ਤੋਂ ਬਾਅਦ ਭਾਰਤੀ ਮਜ਼ਾਕ ਵਿੱਚ ਆਪਣੇ ਪਤੀ ਹਰਸ਼ ਨੂੰ ਕਹਿੰਦੀ ਹੈ ਕਿ ਮੈਂ ਕਿਹਾ ਸੀ ਕਿ ਜੇਕਰ ਤੁਸੀਂ ਇੱਕ ਵਾਰ ਸਲਮਾਨ ਖ਼ਾਨ ਨੂੰ ਮਿਠਾਈ ਖਿਲਾਓਗੇ ਤਾਂ ਉਹ ਕੁਝ ਵੀ ਮੰਨ ਲੈਣਗੇ।

ਦਰਸ਼ਕਾਂ ਨੇ ਭਾਰਤੀ ਸਿੰਘ, ਹਰਸ਼ ਤੇ ਮਸ਼ਹੂਰ ਅਦਾਕਾਰ ਮਿਥੂਨ ਚੱਕਰਵਰਤੀ ਨਾਲ ਸਲਮਾਨ ਖ਼ਾਨ ਦੇ ਨਾਲ ਇਸ ਐਪੀਸੋਡ ਨੂੰ ਬਹੁਤ ਪਸੰਦ ਕੀਤਾ। ਸਲਮਾਨ ਦੇ ਫੈਨਜ਼ ਨੇ ਉਨ੍ਹਾਂ ਦੇ ਇਸ ਮਜ਼ਾਕੀਆ ਅੰਦਾਜ਼ ਨੂੰ ਬਹੁਤ ਪਸੰਦ ਕੀਤਾ।
View this post on Instagram