
ਰਿਐਲਟੀ ਸ਼ੋਅ ਬਿੱਗ ਬਾਸ 15 ਆਪਣੇ ਆਖ਼ਰੀ ਪੜਾਅ 'ਤੇ ਹੈ ਅਤੇ ਜਲਦ ਹੀ ਇਹ ਸ਼ੋਅ ਖ਼ਤਮ ਹੋ ਜਾਵੇਗਾ। ਇਸ਼ ਸ਼ੋਅ ਦੇ ਆਖ਼ਰੀ ਹਫ਼ਤੇ ਵਿੱਚ ਇਹ ਸ਼ੋਅ ਹੋਰ ਵੀ ਮਜ਼ੇਦਾਰ ਹੋ ਗਿਆ ਹੈ। ਇਸ ਹਫ਼ਤੇ ਵੀਕੈਂਡ ਦੇ ਵਾਰ 'ਤੇ ਸਲਮਾਨ ਖ਼ਾਨ, ਗਾਇਕ ਮੀਕਾਂ ਸਿੰਘ ਨਾਲ ਭੰਗੜਾ ਪਾਉਣ ਤੇ ਢੋਲ ਵਜਾਉਣ ਵਿੱਚ ਸਾਂਝੇਦਾਰੀ ਕਰਦੇ ਨਜ਼ਰ ਆਏ।

ਅਗਲੇ ਕੁਝ ਦਿਨਾਂ ਵਿੱਚ ਬਿੱਗ ਬਾਸ 15 ਦਾ ਗ੍ਰੈਂਡ ਫਿਨਾਲੇ ਹੋਵੇਗਾ, ਜਿਸ ਵਿੱਚ ਘਰ 'ਚ ਮੌਜੂਦ ਪ੍ਰਤੀਭਾਗੀਆਂ ਚੋਂ ਕੋਈ ਇੱਕ ਜੇਤੂ ਹੋਵੇਗਾ। ਸ਼ੋਅ ਖ਼ਤਮ ਹੋਣ ਤੋਂ ਪਹਿਲਾਂ ਮੇਕਰਸ ਸ਼ੋਅ ਨੂੰ ਮਜ਼ੇਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਲਈ ਇਸ ਵਾਰ ਵੀ 'ਵੀਕੈਂਡ ਦੀ ਵਾਰ' 'ਚ ਮਹਿਮਾਨਾਂ ਦੀ ਆਮਦ ਦਾ ਸਿਲਸਿਲਾ ਜਾਰੀ ਰਿਹਾ। ਇਸ ਵਾਰ ਵੀਕੈਂਡ ਦੇ ਵਾਰ ਵਿੱਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਬਤੌਰ ਗੈਸਟ ਸ਼ੋਅ ਵਿੱਚ ਪਹੁੰਚੇ।

ਸ਼ੋਅ 'ਚ ਆਉਣ ਤੋਂ ਬਾਅਦ ਮੀਕਾ ਸਿੰਘ ਸਲਮਾਨ ਖ਼ਾਨ ਨੂੰ ਕਹਿੰਦੇ ਹਨ ਕਿ ਮੈਂ ਤੁਹਾਡੀ ਫਿਲਮ 'ਅੰਤਿਮ' ਦੇਖੀ ਸੀ, ਜਿਸ 'ਚ ਤੁਸੀਂ ਸਰਦਾਰ ਬਣੇ ਹੋ। ਤੁਸੀਂ ਬਹੁਤ ਪਿਆਰੇ ਸਰਦਾਰ ਲੱਗਦੇ ਹੋ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਥੋੜੀ ਮਸਤੀ ਤੇ ਜੋਸ਼ ਵਾਲੇ ਸਰਦਾਰ ਬਣੋ। ਮੀਕਾ ਦੀ ਇਸ ਗੱਲ 'ਤੇ ਸਲਮਾਨ ਖਾਨ ਨੇ 'ਹਾਂ' 'ਚ ਜਵਾਬ ਦਿੱਤਾ।
ਇੱਥੇ ਮੀਕਾ ਸਿੰਘ ਆਪਣੇ ਗੀਤ 'ਮਜਨੂੰ' ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਮੀਕਾ ਨੇ ਸ਼ੋਅ 'ਚ ਧਮਾਕੇਦਾਰ ਐਂਟਰੀ ਲੈ ਕੇ ਕਈ ਗੀਤ ਗਾਏ ਅਤੇ ਫਿਰ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਡਾਂਸ ਵੀ ਕੀਤਾ। ਇੰਨਾ ਹੀ ਨਹੀਂ ਸ਼ੋਅ ਦੇ ਵਿਚਾਲੇ ਮੀਕਾ ਨੇ ਸਲਮਾਨ ਖ਼ਾਨ ਨੂੰ ਭੰਗੜਾ ਸਿਖਾਇਆ।

ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਸਲਮਾਨ ਖ਼ਾਨ ਦਾ ਨਵਾਂ ਗੀਤ 'Main Chala' ,ਫੈਨਜ਼ ਕਰ ਰਹੇ ਪਸੰਦ
ਮੀਕਾ ਅਤੇ ਸਲਮਾਨ ਖ਼ਾਨ ਦਾ ਮਸਤੀ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਭੰਗੜਾ ਕਰਨ ਤੋਂ ਬਾਅਦ ਮੀਕਾ ਸਿੰਘ ਤੇ ਸਲਮਾਨ ਖ਼ਾਨ ਲਈ ਢੋਲ ਲੈ ਕੇ ਆਉਂਦੇ ਹਨ ਅਤੇ ਫੇਰ ਦੋਵੇਂ ਇੱਕਠੇ ਢੋਲ ਵੀ ਵਜਾਉਂਦੇ ਹਨ।
ਇਸ ਵੀਡੀਓ ਨੂੰ ਨਿੱਜੀ ਚੈਨਲ ਨੇ ਆਪਣੇ ਪੇਜ਼ ਉੱਤੇ ਸ਼ੇਅਰ ਕੀਤਾ ਹੈ।
ਸਲਮਾਨ ਖ਼ਾਨ ਨੂੰ ਢੋਲ ਵਜਾਉਂਦੇ ਤੇ ਭੰਗੜਾ ਪਾਉਂਦੇ ਵੇਖ ਕੇ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹਨ। ਲੋਕ ਉਨ੍ਹਾਂ ਦੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪਣੀ ਪ੍ਰਤਿਕੀਰੀਆ ਦੇ ਰਹੇ ਹਨ।
View this post on Instagram