ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਫ਼ਿਲਮ 'ਨੌਕਰ ਵਹੁਟੀ ਦਾ' ਸ਼ੂਟ ਹੋਇਆ ਸ਼ੁਰੂ, ਦੇਖੋ ਵੀਡੀਓ

By  Lajwinder kaur April 1st 2019 04:36 PM

ਬਾਲੀਵੁੱਡ ਅਤੇ ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਜਿਹੜੀ ਬਿੰਨੂ ਢਿੱਲੋਂ ਦੀ ਫ਼ਿਲਮ 'ਨੌਕਰ ਵਹੁਟੀ ਦਾ' ‘ਚ ਨਜ਼ਰ ਆਉਣਗੇ। ਕੁਲਰਾਜ ਰੰਧਾਵਾ ਤਿੰਨ ਸਾਲਾਂ ਬਾਅਦ ਪੰਜਾਬੀ ਇੰਡਸਟਰੀ ‘ਚ ਕਮਬੈਕ ਕਰ ਰਹੇ ਨੇ। ਜੀ ਹਾਂ ਕੁਲਰਾਜ ਰੰਧਾਵਾ ਨੇ ਸੋਸ਼ਲ ਮੀਡੀਆ ਰਾਹੀਂ ਫ਼ਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ।

 

View this post on Instagram

 

Haanji! Excited for rolling the next one.. ❤️ for my fans #naukarvauttida #punjabi #sameepkang #punjabifilms #binnudhillon #actorslife #bollywood #india #punjabisuits #rangrezaafilms Make-up by @makeupartistkarishmabajaj , styled by @rajitkumra

A post shared by Kulraj Randhawa (@kulrajrandhawaofficial) on Mar 30, 2019 at 5:51pm PDT

ਹੋਰ ਵੇਖੋ:ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ

ਕੁਲਰਾਜ ਰੰਧਾਵਾ ਨੇ ਵੀਡੀਓ ਸ਼ੇਅਰ ਕਰਦੇ ਦੱਸਿਆ ਹੈ ਕਿ ਉਹ ਇੱਕ ਅਪ੍ਰੈਲ ਤੋਂ ਆਪਣੀ ਆਉਣ ਵਾਲੀ ਫ਼ਿਲਮ 'ਨੌਕਰ ਵਹੁਟੀ ਦਾ' ਸ਼ੂਟ ਸ਼ੁਰੂ ਕਰਨ ਜਾ ਰਹੇ ਹਨ। ਕੁਲਰਾਜ ਰੰਧਾਵਾ ਇਸ ਮੂਵੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

 

View this post on Instagram

 

... the zeal of doing it.. yet again.. ? ??#featurefilm #actorslife #lovetolove #bollywoodactress #indianfilms #naukarvauttida #sameepkang #binudhillon

A post shared by Kulraj Randhawa (@kulrajrandhawaofficial) on Mar 28, 2019 at 7:51pm PDT

ਦੱਸ ਦੇਈਏ ਇਸ ਮੂਵੀ 'ਚ ਮੁੱਖ ਭੂਮਿਕਾ 'ਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਜ਼ਰ ਆਉਣਗੇ। 'ਨੌਕਰ ਵਹੁਟੀ ਦਾ' ਮੂਵੀ ਨੂੰ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। 'ਨੌਕਰ ਵਹੁਟੀ ਦਾ' ਫ਼ਿਲਮ 'ਚ ਕਾਮੇਡੀ ਦੇ ਨਾਲ ਰੋਮਾਂਟਿਕ ਫੈਮਲੀ ਡਰਾਮਾ ਦੇਖਣ ਨੂੰ ਮਿਲੇਗਾ। ਇਸ ਮੂਵੀ 'ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਬਿੰਨੂ ਢਿੱਲੋਂ ਦੀ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ। ਕੁਲਰਾਜ ਰੰਧਾਵਾ ਇਸ ਤੋਂ ਪਹਿਲਾਂ 'ਤੇਰਾ ਮੇਰਾ ਕੀ ਰਿਸ਼ਤਾ', 'ਮੰਨਤ' ਅਤੇ ਕਈ ਹੋਰ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੀ ਹੈ।

Related Post