ਸੋਸ਼ਲ ਮੀਡੀਆ ‘ਤੇ ਛਾਈ ਫ਼ਿਲਮ ‘ਝੱਲੇ’ ਤੋਂ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਪਹਿਲੀ ਝਲਕ
ਪੰਜਾਬੀ ਫ਼ਿਲਮੀ ਇੰਡਸਟਰੀ ਦੇ ਦੋ ਨਾਮੀ ਕਲਾਕਾਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਜੋ ਕਿ ਇੱਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ। ਜੀ ਹਾਂ ਕਾਲਾ ਸ਼ਾਹ ਕਾਲਾ ਦੀ ਸੁਪਰਹਿੱਟ ਜੋੜੀ ਜਿਹੜੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਸੀ ਤੇ ਇੱਕ ਵਾਰ ਫਿਰ ਤੋਂ ਫ਼ਿਲਮ ਝੱਲੇ ਦੇ ਨਾਲ ਆਪਣਾ ਜਾਦੂ ਚਲਾਉਣ ਆ ਰਹੇ ਨੇ। ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਫਸਟ ਲੁੱਕ ਸਾਹਮਣੇ ਆਈ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਇਸ ਤਸਵੀਰ ‘ਚ ਦੋਵੇਂ ਕਲਾਕਾਰ ਕ੍ਰੇਜ਼ੀ ਲੁੱਕ ‘ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਹੋਰ ਵੇਖੋ:ਗਿੱਪੀ ਗਰੇਵਾਲ ਦੇ ਨਵਾਂ ਗੀਤ ਤੋਂ ਉੱਠਿਆ ਪਰਦਾ, ‘ਆਜਾ ਬਿਲੋ ਕੱਠੇ ਨੱਚੀਏ’ ਪਵਾ ਰਿਹਾ ਹੈ ਸਭ ਤੋਂ ਭੰਗੜੇ, ਦੇਖੋ ਵੀਡੀਓ
ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸਦੇ ਚੱਲਦੇ ਸਰਗੁਣ ਮਹਿਤਾ ਨੇ ਤਸੀਵਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘Jhalle leke aa reh ne leke "JHALLEY"’।
View this post on Instagram
ਝੱਲੇ ਫ਼ਿਲਮ ਵੀ ਬਿੰਨੂ ਢਿੱਲੋਂ ਦੀ ਆਪਣੀ ਪ੍ਰੋਡਕਸ਼ਨ ਦਾ ਪ੍ਰੋਜੈਕਟ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਨੇ ਤੇ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅਮਰਜੀਤ ਸਿੰਘ ਨੇ ਹੀ ਲਿਖੀ ਹੈ। ਇਸ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ। ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।