ਗਿੱਪੀ ਗਰੇਵਾਲ ਦੇ ਨਵਾਂ ਗੀਤ ਤੋਂ ਉੱਠਿਆ ਪਰਦਾ, ‘ਆਜਾ ਬਿਲੋ ਕੱਠੇ ਨੱਚੀਏ’ ਪਵਾ ਰਿਹਾ ਹੈ ਸਭ ਤੋਂ ਭੰਗੜੇ, ਦੇਖੋ ਵੀਡੀਓ

Written by  Lajwinder kaur   |  May 11th 2019 06:00 PM  |  Updated: May 11th 2019 06:00 PM

ਗਿੱਪੀ ਗਰੇਵਾਲ ਦੇ ਨਵਾਂ ਗੀਤ ਤੋਂ ਉੱਠਿਆ ਪਰਦਾ, ‘ਆਜਾ ਬਿਲੋ ਕੱਠੇ ਨੱਚੀਏ’ ਪਵਾ ਰਿਹਾ ਹੈ ਸਭ ਤੋਂ ਭੰਗੜੇ, ਦੇਖੋ ਵੀਡੀਓ

ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦਾ ਇੱਕ ਹੋਰ ਗੀਤ ਸਰੋਤਿਆਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਫ਼ਿਲਮ ਨੂੰ ਲੈ ਕੇ ਦੋਵਾਂ ਅਦਾਕਾਰ ਪੱਬਾਂ ਭਾਰ ਹੋਏ ਪਏ ਨੇ। ਜਿਸਦੇ ਚਲਦੇ ਇੱਕ ਹੋਰ ਗੀਤ ‘ਆਜਾ ਬਿਲੋ ਕੱਠੇ ਨੱਚੀਏ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ।

ਹੋਰ ਵੇਖੋ:ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਇਸ ਗੀਤ ਨਾਲ ਇੱਕ ਵਾਰ ਫਿਰ ਤੋਂ ਗਿੱਪੀ ਗਰੇਵਾਲ ਨੇ ਆਪਣੀ ਗਾਇਕਾ ਦਾ ਲੋਹਾ ਮਨਵਾ ਦਿੱਤਾ ਹੈ। ਜੀ ਹਾਂ ‘ਆਜਾ ਬਿਲੋ ਕੱਠੇ ਨੱਚੀਏ’ ਗਾਣੇ ਨੂੰ ਗਿੱਪੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਪੂਰਾ ਭੰਗੜਾ ਸੌਂਗ ਹੈ ਤੇ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਰਿਹਾ ਹੈ। ਫ਼ਿਲਮ ‘ਚ ਗੀਤ ਨੂੰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ ਗਿਆ ਹੈ।

ਗੀਤ ਦੇ ਬੋਲ ਨਾਮੀ ਗੀਤਕਾਰ ਰਿੱਕੀ ਖ਼ਾਨ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਟਾਇਮਸ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਕਰਣ ਆਰ ਗੁਲਾਨੀ ਨੇ ਡਾਇਰੈਕਟਰ ਕੀਤਾ ਹੈ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਸਿਨੇਮਾ ਘਰਾਂ ‘ਚ ਰੌਣਕਾਂ ਲਗਾਉਣ ਆ ਰਹੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network