ਬੋਲਡ ਫੋਟੋਸ਼ੂਟ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਨੇ ਦਰਜ ਕੀਤਾ ਰਣਵੀਰ ਸਿੰਘ ਦਾ ਬਿਆਨ, ਪੜ੍ਹੋ ਪੂਰੀ ਖ਼ਬਰ

By  Pushp Raj August 29th 2022 02:04 PM -- Updated: August 29th 2022 02:18 PM

Ranveer Singh's Bold Photoshoot Case: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਬੀਤੇ ਦਿਨੀਂ ਰਣਵੀਰ ਸਿੰਘ ਨੂੰ ਉਨ੍ਹਾਂ ਦੇ ਬੋਲਡ ਫੋਟੋਸ਼ੂਟ ਲਈ ਟ੍ਰੋਲ ਕੀਤਾ ਗਿਆ ਸੀ। ਇਸ ਦੇ ਚਲਦੇ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਰਜ ਕੀਤੀ ਸੀ। ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ 'ਤੇ ਅਦਾਕਾਰ ਰਣਵੀਰ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ।

ranveer singh nude photo shoot mumbai take action-min image From intsagram

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਨ ਨੂੰ ਲੈ ਕੇ ਪਿਛਲੇ ਮਹੀਨੇ ਚੇਂਬੂਰ ਪੁਲਿਸ ਸਟੇਸ਼ਨ 'ਚ ਅਦਾਕਾਰ ਰਣਵੀਰ ਸਿੰਘ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਦਾਕਾਰ ਸੋਮਵਾਰ ਸਵੇਰੇ ਕਰੀਬ 7 ਵਜੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਢਾਈ ਘੰਟੇ ਤੱਕ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਆਪਣਾ ਬਿਆਨ ਦਰਜ ਕਰਵਾਉਣ ਮਗਰੋਂ ਉਹ ਸਵੇਰੇ ਸਾਢੇ 9 ਵਜੇ ਦੇ ਕਰੀਬ ਥਾਣੇ ਤੋਂ ਚੱਲੇ ਗਏ।

ਮੀਡੀਆ ਨਾਲ ਗੱਲਬਾਤ ਦੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਲੋੜ ਪੈਣ 'ਤੇ ਉਹ ਅਦਾਕਾਰ ਰਣਵੀਰ ਸਿੰਘ ਨੂੰ ਮੁੜ ਪੁੱਛਗਿੱਛ ਲਈ ਬੁਲਾ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੇਂਬੂਰ ਪੁਲਿਸ ਸਟੇਸ਼ਨ ਨੇ ਅਦਾਕਾਰ ਰਣਵੀਰ ਸਿੰਘ ਨੂੰ 22 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਹਾਲਾਂਕਿ ਅਦਾਕਾਰ ਨੇ ਇਸ ਸਬੰਧ 'ਚ ਪੇਸ਼ ਹੋਣ ਲਈ ਦੋ ਹਫ਼ਤੇ ਤੱਕ ਦਾ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਯਾਨੀ 29 ਅਗਸਤ ਦੀ ਤਰੀਕ ਦਿੱਤੀ ਗਈ ਸੀ।

image From intsagram

ਰਣਵੀਰ ਸਿੰਘ ਦੇ ਖਿਲਾਫ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਸੀ ਕਿ ਬਾਲੀਵੁਡ ਅਦਾਕਾਰ ਨੂੰ ਚੇਂਬੂਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋਣਾ ਪਵੇਗਾ। ਨੋਟਿਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਭਿਨੇਤਾ ਦੇ ਖਿਲਾਫ ਆਈਪੀਸੀ ਦੀ ਧਾਰਾ 509, 292, 294, ਆਈਟੀ ਐਕਟ ਦੀ ਧਾਰਾ 67A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਰਣਵੀਰ ਸਿੰਘ ਨੇ ਪਿਛਲੇ ਮਹੀਨੇ ਇੱਕ ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ ਸੀ। ਇਨ੍ਹਾਂ ਤਸਵੀਰਾਂ 'ਚ ਰਣਵੀਰ ਪੂਰੇ ਆਤਮਵਿਸ਼ਵਾਸ ਨਾਲ ਆਪਣੀ ਮਾਸਕੂਲਰ ਬਾਡੀ ਨੂੰ ਫਲਾਂਟ ਕਰਦੇ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਹ ਵਿਵਾਦਾਂ 'ਚ ਘਿਰ ਗਏ ਤੇ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ।

Ranveer Singh Photoshoot Row: Actor seeks more time to appear before Mumbai police image From intsagram

ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ ਪਾਨ ਮਸਾਲੇ ਦਾ ਵਿਗਿਆਪਨ ਕਰਨ ਤੋਂ ਕੀਤਾ ਇਨਕਾਰ, ਫੈਨਜ਼ ਨੇ ਕੀਤੀ ਤਾਰੀਫ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਨੂੰ ਹਾਲ ਹੀ ਵਿੱਚ ਨੈੱਟਫਲਿਕਸ ਦੇ ਇੰਟਰਐਕਟਿਵ ਸਪੈਸ਼ਲ ਸੀਰੀਜ਼ ਰਣਵੀਰ Vs ਵਾਈਲਡ ਵਿੱਚ ਬੀਅਰ ਗ੍ਰਿਲਸ ਦੇ ਨਾਲ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਅਭਿਨੇਤਾ ਆਲਿਆ ਭੱਟ, ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਨਾਲ ਆਪਣੀ ਅਗਲੀ ਫ਼ਿਲਮ ਰੌਕੀ ਅਤੇ ਰਾਨੀ ਕੀ ਲਵ ਸਟੋਰੀ 'ਚ ਨਜ਼ਰ ਆਉਣਗੇ।

Nude photoshoot controversy | Actor Ranveer Singh records his statement at Mumbai's Chembur police station.

(file photo) pic.twitter.com/xVa4lXO3uK

— ANI (@ANI) August 29, 2022

Related Post