ਕਾਰਤਿਕ ਆਰੀਅਨ ਨੇ ਪਾਨ ਮਸਾਲੇ ਦਾ ਵਿਗਿਆਪਨ ਕਰਨ ਤੋਂ ਕੀਤਾ ਇਨਕਾਰ, ਫੈਨਜ਼ ਨੇ ਕੀਤੀ ਤਾਰੀਫ

written by Pushp Raj | August 29, 2022

Karthik Aryan refused Pan Masala add: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਆਪਣੀ ਫ਼ਿਲਮ 'ਭੂਲ ਭੂਲਈਆ 2 ' ਤੋਂ ਬਾਅਦ ਫ਼ਿਲਮ ਸ਼ਹਿਜ਼ਾਦਾ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਕਾਰਤਿਕ ਆਰੀਅਨ ਨੂੰ ਲੈ ਕੇ ਇੱਕ ਨਵੀਂ ਖ਼ਬਰ ਆ ਰਹੀ ਹੈ, ਕਿ ਕਾਰਤਿਕ ਨੇ ਪਾਨ ਮਸਾਲੇ ਦਾ ਵਿਗਿਆਪਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਕਿ ਇਸ ਦੇ ਲਈ ਉਨ੍ਹਾਂ ਨੂੰ 9 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਸੀ।

image From intsagram

ਦੱਸ ਦਈਏ ਕਿ ਫ਼ਿਲਮਾਂ ਤੋਂ ਇਲਾਵਾ ਕਈ ਅਦਾਕਾਰ ਅਤੇ ਬਾਲੀਵੁੱਡ ਸੈਲੇਬਸ ਵਿਗਿਆਪਨਾਂ ਰਾਹੀਂ ਵਿੱਚ ਮੋਟੀ ਕਮਾਈ ਕਰਦੇ ਹਨ। ਬ੍ਰਾਂਡੇਡ ਕੱਪੜਿਆਂ ਤੋਂ ਲੈ ਕੇ ਬੂਟਾਂ ਆਦਿ ਤੱਕ ਦੇ ਵਿਗਿਆਪਨਾਂ ਰਾਹੀਂ ਅਦਾਕਾਰ ਕਰੋੜਾਂ ਰੁਪਏ ਕਮਾ ਰਹੇ ਹਨ। ਇਸ ਦੇ ਨਾਲ ਹੀ ਕਈ ਸੈਲੇਬਸ ਪਾਨ ਮਸਾਲੇ ਦੇ ਵਿਗਿਆਪਨ ਰਾਹੀਂ ਆਪਣੀਆਂ ਜੇਬਾਂ ਭਰ ਰਹੇ ਹਨ। ਅਕਸ਼ੈ ਕੁਮਾਰ ਤੋਂ ਲੈ ਕੇ ਅਜੇ ਦੇਵਗਨ ਤੱਕ ਅਤੇ ਸਲਮਾਨ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ, ਪਾਨ ਮਸਾਲਾ ਕਮਰਸ਼ੀਅਲ ਕਰਨ ਦੇ ਦੋਸ਼ ਲੱਗੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਬਾਲੀਵੁੱਡ ਦੇ ਵੱਡੇ ਸਟਾਰਸ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਨੂੰ ਪਾਨ ਮਸਾਲਾ ਦੇ ਵਿਗਿਆਪਨ ਲਈ ਸੰਪਰਕ ਕੀਤਾ ਗਿਆ ਸੀ। ਇਸ ਵਿਗਿਆਪਨ ਲਈ ਕਾਰਤਿਕ ਨੂੰ ਲਗਭਗ ਲਈ 9 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਅਦਾਕਾਰ ਨੇ ਇਸ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਅਤੇ ਇਸ ਵਿਗਿਆਪਨ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

image From intsagram

ਮੀਡੀਆ ਰਿਪੋਰਟਸ ਦੇ ਮੁਤਾਬਕ ਕਾਰਤਿਕ ਆਰੀਅਨ ਨੇ ਫੈਨਜ਼ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿਗਿਆਪਨ ਨੂੰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇੱਕ ਐਡ ਗੁਰੂ ਨੇ ਦੱਸਿਆ ਹੈ ਕਿ, ਹਾਂ, ਇਹ ਸੱਚ ਹੈ, ਕਾਰਤਿਕ ਨੇ ਇਸ ਵਿਗਿਆਪਨ ਨੂੰ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਇਸ ਦੇ ਲਈ ਉਸ ਨੂੰ 8 ਤੋਂ 9 ਕਰੋੜ ਰੁਪਏ ਦੀ ਮੋਟੀ ਰਕਮ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਾਨ ਮਸਾਲਾ ਲੋਕਾਂ ਨੂੰ ਮਾਰ ਰਿਹਾ ਹੈ, ਬਾਲੀਵੁੱਡ ਸਿਤਾਰੇ ਇਸ ਤਰ੍ਹਾਂ ਪਾਨ ਮਸਾਲਾ ਦੀ ਮਸ਼ਹੂਰੀ ਕਰਕੇ ਲੋਕਾਂ ਨੂੰ ਮਾਰ ਰਹੇ ਹਨ।

ਕਾਰਤਿਕ ਬਾਰੇ ਇਹ ਖ਼ਬਰ ਸਾਹਮਣੇ ਆਉਣ ਮਗਰੋਂ ਅਦਾਕਾਰ ਦੇ ਫੈਨਜ਼ ਬੇਹੱਦ ਖੁਸ਼ ਹਨ। ਉਹ ਕਾਰਤਿਕ ਲਈ ਕਈ ਤਰ੍ਹਾਂ ਦੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਕਾਰਤਿਕ ਦੇ ਆਰੀਅਨ ਦੇ ਫੈਨਜ਼ ਉਸ ਨੂੰ ਚੰਗਾ ਅਤੇ ਨੇਕ ਦਿਲ ਇਨਸਾਨ ਦੱਸ ਰਹੇ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਨ ਮਸਾਲੇ ਦਾ ਵਿਗਿਆਪਨ ਕਰਨ ਨੂੰ ਲੈ ਕੇ ਅਮਿਤਾਭ ਬੱਚਨ, ਰਣਵੀਰ ਸਿੰਘ, ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦਾ ਭਾਰੀ ਵਿਰੋਧ ਹੋਇਆ ਸੀ। ਇਸ ਦੇ ਚੱਲਦੇ ਇਨ੍ਹਾਂ ਅਦਾਕਾਰਾਂ ਨੂੰ ਟ੍ਰੋਲ ਵੀ ਹੋਣਾ ਪਿਆ ਸੀ।

image From intsagram

ਹੋਰ ਪੜ੍ਹੋ: ਜਿੱਥੇ ਵ੍ਹੀਲਚੇਅਰ 'ਤੇ ਬੈਠਣਾ ਹੁੰਦਾ ਹੈ ਮੁਸ਼ਕਿਲ, ਉਥੇ ਹੀ ਵ੍ਹੀਲਚੇਅਰ 'ਤੇ ਵਰਕਆਊਟ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ

ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਵਾਂਗ ਹੀ ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਵੀ ਪਾਨ ਮਸਾਲਾ ਦੇ ਵਿਗਿਆਪਨ ਕਰਨ ਲਈ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਅਭਿਨੇਤਾ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

 

You may also like