ਆਲਿਆ ਭੱਟ ਤੇ ਰਣਬੀਰ ਕਪੂਰ ਦੀ ਧੀ ਰਾਹਾ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਕਿਊਟ ਰਾਹਾ ਦੀ ਵੀਡੀਓ
Alia-Ranbir Daughter Raha pics: ਬਾਲੀਵੁੱਡ ਦੀ ਸਟਾਰ ਜੋੜੀ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਨੇ ਕ੍ਰਿਸਮਿਸ ਦੇ ਮੌਕੇ ਪਹਿਲੀ ਵਾਰ ਆਪਣੀ ਧੀ ਰਾਹਾ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ। ਰਾਹਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਫੈਨਜ਼ ਉਸ ਉੱਤੇ ਖੂਬ ਪਿਆਰ ਲੁਟਾ ਰਹੇ ਹਨ।
View this post on Instagram
ਦੱਸ ਦਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦਾ ਵੱਡਾ ਤੋਹਫਾ ਦਿੱਤਾ ਹੈ। ਇਸ ਜੋੜੇ ਦੀ ਬੇਟੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਰਾਹਾ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ।
ਕਪੂਰ ਪਰਿਵਾਰ 'ਚ ਕ੍ਰਿਸਮਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਪੂਰ ਪਰਿਵਾਰ ਦੇ ਕ੍ਰਿਸਮਿਸ ਲੰਚ ਦੌਰਾਨ ਰਣਬੀਰ-ਆਲੀਆ ਨੇ ਬੇਟੀ ਰਾਹਾ ਨਾਲ ਪੈਪਰਾਜ਼ੀ ਲਈ ਪਹਿਲੀ ਵਾਰ ਪੋਜ਼ ਦਿੱਤੇ। ਇਸ ਜੋੜੇ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਜਨਤਕ ਤੌਰ 'ਤੇ ਦਿਖਾਇਆ ਹੈ। ਰਣਬੀਰ ਆਪਣੀ ਲਾਡਲੀ ਬੇਟੀ ਨੂੰ ਗੋਦ 'ਚ ਫੜ ਕੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਰਾਹਾ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕ ਗਈਆਂ ਸਨ। ਰਾਹਾ ਦੀ ਖੂਬਸੂਰਤੀ, ਉਸ ਦੀ ਪਿਆਰੀ ਮੁਸਕਰਾਹਟ ਅਤੇ ਨੀਲੀਆਂ ਅੱਖਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਫੈਨਜ਼ ਰਾਹਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
View this post on Instagram
ਹੋਰ ਪੜ੍ਹੋ: ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੂੰ ਆਇਆ ਗੁੱਸਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਰਾਹਾ ਪਾਪਾ ਰਣਬੀਰ ਦੀ ਗੋਦ 'ਚ ਨਜ਼ਰ ਆ ਰਹੀ ਸੀ। ਉਹ ਦੋ ਬਰੇਡਾਂ ਨਾਲ ਬਹੁਤ ਪਿਆਰੀ ਲੱਗ ਰਹੀ ਹੈ। ਛੋਟੀ ਰਾਹਾ ਨੂੰ ਗੁਲਾਬੀ ਅਤੇ ਚਿੱਟੇ ਰੰਗ ਦੇ ਫਰੌਕ ਦੇ ਨਾਲ ਲਾਲ ਜੁੱਤੀ ਪਹਿਨੇ ਹੋਈ ਦਿਖਾਈ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਫੈਨਜ਼ ਇਹ ਵੀ ਕਹਿੰਦੇ ਨਜ਼ਰ ਆਏ ਕਿ ਰਾਹਾ ਦੀਆਂ ਅੱਖਾਂ ਉਸ ਦੇ ਪੜਦਾਦਾ ਰਾਜ ਕਪੂਰ ਉੱਤੇ ਗਈਆਂ ਹਨ। ਉਹ ਬਿਲਕੁਲ ਆਪਣੇ ਪੜਦਾਦੇ ਵਾਂਗ ਨਜ਼ਰ ਆਉਂਦੀ ਹੈ। ਫੈਨਜ਼ ਰਾਹਾ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਉੱਤੇ ਖੂਬ ਪਿਆਰ ਲੁਟਾ ਰਹੇ ਹਨ।