ਈਸ਼ਾ ਦਿਓਲ (Esha Deol) ਦੀਆਂ ਪਤੀ ਦੇ ਨਾਲੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ । ਬਾਲੀਵੁੱਡ (Bollywood) ਸ਼ਾਦੀ ਡਾਟ ਕਾਮ ‘ਚ ਛਪੀ ਖ਼ਬਰ ਮੁਤਾਬਕ ਇਹ ਖ਼ਬਰਾਂ ਉਦੋਂ ਫੈਲੀਆਂ ਜਦੋਂ ਹਾਲ ਹੀ ‘ਚ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਰੈਡਿਟ ‘ਤੇ ਇੱਕ ਸਾਂਝੀ ਕੀਤੀ ਅਤੇ ਸੰਕੇਤ ਦਿੱਤੇ ਕਿ ਈਸ਼ਾ ਅਤੇ ਭਰਤ ਵੱਖ ਹੋ ਰਹੇ ਹਨ ।ਇਸੇ ਕਾਰਨ ਦੋਵੇਂ ਕਦੇ ਵੀ ਪਬਲੀਕਲੀ ਇੱਕਠੇ ਨਜ਼ਰ ਨਹੀਂ ਆਉਂਦੇ।
/ptc-punjabi/media/post_attachments/eac9f7bacbda275feaf198218670c1c2bbb4975fa7af48b70955d882cf05624c.webp)
ਹੋਰ ਪੜ੍ਹੋ : ਗਾਇਕ ਭੁਪਿੰਦਰ ਬੱਬਲ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਪੁੱਜੇ, ਕੀਤੀ ਲੰਗਰ ਸੇਵਾ
ਕਈ ਯੂਜ਼ਰ ਨੇ ਤਾਂ ਇਹ ਵੀ ਕਿਹਾ ਕਿ ਭਰਤ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਹਨ।ਪੋਸਟ ‘ਚ ਇਹ ਵੀ ਦਾਅਵਾ ਕੀਤਾ ਗਿਆ ਕਿ ਭਰਤ ਦਾ ਅਫੇਅਰ ਚੱਲ ਰਿਹਾ ਹੈ। ਪੋਸਟ ‘ਚ ਯੂਜ਼ਰ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੀ ਪਾਰਟੀ ‘ਚ ਉਸ ਦੀ ਗਰਲ ਫ੍ਰੈਂਡ ਦੇ ਨਾਲ ਵੇਖਿਆ ਸੀ।ਉਸ ਨੇ ਇਹ ਵੀ ਦੱਸਿਆ ਸੀ ਕਿ ਭਰਤ ਦੀ ਗਰਲ ਫ੍ਰੈਂਡ ਬੈਂਗਲੁਰੂ ‘ਚ ਹੀ ਰਹਿੰਦੀ ਹੈ। ਇਸ ਬਾਰੇ ਈਸ਼ਾ ਦਿਓਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
/ptc-punjabi/media/post_banners/VD4iMdzHbfH4pkWEt1xH.jpg)
ਈਸ਼ਾ ਦਿਓਲ ਨੇ ਕਰਵਾਇਆ ਭਰਤ ਦੇ ਨਾਲ ਪ੍ਰੇਮ ਵਿਆਹ
ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਦੋਵਾਂ ਦੀ ਲਵ ਸਟੋਰੀ ਸਕੂਲ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ । ਪਰ ਉਸ ਸਮੇਂ ਈਸ਼ਾ ਨੇ ਭਰਤ ਨੂੰ ਝਿੜਕ ਦਿੱਤਾ ਸੀ । ਜਿਸ ਤੋਂ ਬਾਅਦ ਭਰਤ ਲਗਾਤਾਰ ਈਸ਼ਾ ਦੇ ਨਾਲ ਸੰਪਰਕ ਰਹੇ ਅਤੇ ਕੁਝ ਸਾਲ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਦੋ ਧੀਆਂ ਦਾ ਜਨਮ ਹੋਇਆ ।ਈਸ਼ਾ ਦਿਓਲ ਅਕਸਰ ਆਪਣੀਆਂ ਧੀਆਂ ਅਤੇ ਪਤੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਭਰਤ ਦੇ ਨਾਲ ਕੋਈ ਵੀ ਤਸਵੀਰ ਜਾਂ ਪੋਸਟ ਸਾਂਝੀ ਨਹੀਂ ਕੀਤੀ । ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਵੀ ਭਰਤ ਗਾਇਬ ਸਨ । ਜਿਸ ਤੋਂ ਬਾਅਦ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਸਨ ।
View this post on Instagram