ਅਦਾਕਾਰਾ ਯੁਕਤਾ ਮੁਖੀ ਦੇ ਨਾਲ ਕੁੱਟਮਾਰ ਕਰਦਾ ਸੀ ਪਤੀ, ਜਾਣੋ ਮਿਸ ਵਰਲਡ ਰਹੀ ਯੁਕਤਾ ਮੁਖੀ ਦੇ ਜਨਮ ਦਿਨ ‘ਤੇ ਖ਼ਾਸ ਗੱਲਾਂ

ਯੁਕਤਾ ਮੁਖੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਯੁਕਤਾ ਮੁਖੀ ਦਾ ਜਨਮ ਮੁੰਬਈ ‘ਚ ਸੱਤ ਅਕਤੂਬਰ 1979 ‘ਚ ਹੋਇਆ ਸੀ ।

By  Shaminder October 7th 2023 01:14 PM

ਯੁਕਤਾ ਮੁਖੀ (Yukta Mookhey)ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਯੁਕਤਾ ਮੁਖੀ ਦਾ ਜਨਮ ਮੁੰਬਈ ‘ਚ ਸੱਤ ਅਕਤੂਬਰ 1979 ‘ਚ ਹੋਇਆ ਸੀ । ਉਨ੍ਹਾਂ ਨੇ ਅਨੇਕਾਂ ਹੀ ਬਿਊਟੀ ਕਾਂਟੈਸਟ ‘ਚ ਭਾਗ ਲਿਆ ਸੀ ਅਤੇ 1999 ‘ਚ ਉਨ੍ਹਾਂ ਨੇ ਵਿਸ਼ਵ ਸੁੰਦਰੀ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ ।  ਕਦੇ ਇਸ ਵਿਸ਼ਵ ਸੁੰਦਰੀ ਦੇ ਲੋਕ ਦੀਵਾਨੇ ਸਨ ਅਤੇ ਵੱਡੀ ਫੈਨ ਫਾਲੋਵਿੰਗ ਸੀ ਪਰ ਅੱਜ ਉਸ ਦਾ ਕੋਈ ਵੀ ਨਾਮ ਲੇਵਾ ਤੱਕ ਨਹੀਂ ਹੈ । ਉਹ ਅਚਾਨਕ ਇੰਡਸਟਰੀ ਚੋਂ ਗਾਇਬ ਹੋ ਗਈ ਅਤੇ ਅੱਜ ਤੱਕ ਉਸ ਨੇ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ।


ਹੋਰ ਪੜ੍ਹੋ :  ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਰਾਜਵੀਰ ਦਿਓਲ ਦੀ ਪਹਿਲੀ ਫ਼ਿਲਮ ‘ਦੋਨੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

2002 ‘ਚ ਆਈ ਸੀ ਫ਼ਿਲਮ ‘ਪਿਆਸਾ’ 

2002 'ਚ ਉਨ੍ਹਾਂ ਦੀ ਇੱਕ ਫ਼ਿਲਮ ਆਈ ਸੀ 'ਪਿਆਸਾ' ਜਿਸ ਤੋਂ ਬਾਅਦ ਇੱਕ ਦੋ ਹੋਰ ਫ਼ਿਲਮਾਂ 'ਚ ਵੀ ਉਨ੍ਹਾਂ ਨੇ ਕੰਮ ਕੀਤਾ ।ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਮਿਲਣਾ ਬੰਦ ਹੋ ਗਿਆ ।ਜਿਸ ਤੋਂ ਬਾਅਦ ਉਹ ਇੰਡਸਟਰੀ ਤੋਂ ਬਿਲਕੁਲ ਗਾਇਬ ਹੀ ਹੋ ਗਈ ਸੀ । 


2008 ‘ਚ ਕਰਵਾਇਆ ਵਿਆਹ 

ਯੁਕਤਾ ਮੁਖੀ ਨੇ 2008 'ਚ ਪ੍ਰਿੰਸ ਤੁਲੀ ਨਾਂਅ ਦੇ ਸ਼ਖਸ ਜੋ ਕਿ ਨਿਊਯਾਰਕ 'ਚ ਬਿਜਨੇਸਮੈਨ ਦੱਸਿਆ ਜਾਂਦਾ ਹੈ ਦੇ ਨਾਲ ਵਿਆਹ ਕਰਵਾ ਲਿਆ ।ਪਰ  2013  'ਚ ਯੁਕਤਾ ਨੇ ਆਪਣੇ ਪਤੀ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾ ਦਿੱਤੀ । ਜਿਸ 'ਚ ਉਸ ਨੇ ਆਪਣੇ ਪਤੀ ਖ਼ਿਲਾਫ ਸਰੀਰਕ ਸ਼ੋਸ਼ਣ ਅਤੇ ਦਾਜ ਲਈ ਤੰਗ ਕਰਨ ਦਾ ਇਲਜ਼ਾਮ ਲਗਾਇਆ ।ਜਿਸ ਤੋਂ ਬਾਅਦ ਯੁਕਤਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਹੁਣ ਪੁੱਤਰ ਦੀ ਕਸਟਡੀ ਉਸ ਦੇ ਕੋਲ ਹੈ ।





Related Post