ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਰਾਜਵੀਰ ਦਿਓਲ ਦੀ ਪਹਿਲੀ ਫ਼ਿਲਮ ‘ਦੋਨੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਅਦਾਕਾਰ ਧਰਮਿੰਦਰ ਦਾ ਪੂਰਾ ਖਾਨਦਾਨ ਹੀ ਅਦਾਕਾਰੀ ਨੂੰ ਸਮਰਪਿਤ ਹੈ । ਹੁਣ ਉਨ੍ਹਾਂ ਨੇ ਛੋਟੇ ਪੋਤੇ ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋ’ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ‘ਚ ਰਾਜਵੀਰ ਦੇ ਨਾਲ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਨਜ਼ਰ ਆ ਰਹੀ ਹੈ । ਇਸ ਫ਼ਿਲਮ ਨੂੂੰ ਲੈ ਕੇ ਅਦਾਕਾਰ ਧਰਮਿੰਦਰ ਵੀ ਨਰਵਸ ਹਨ ।

Written by  Shaminder   |  October 07th 2023 11:42 AM  |  Updated: October 07th 2023 11:42 AM

ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਰਾਜਵੀਰ ਦਿਓਲ ਦੀ ਪਹਿਲੀ ਫ਼ਿਲਮ ‘ਦੋਨੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਅਦਾਕਾਰ ਧਰਮਿੰਦਰ ਦਾ ਪੂਰਾ ਖਾਨਦਾਨ ਹੀ ਅਦਾਕਾਰੀ ਨੂੰ ਸਮਰਪਿਤ ਹੈ । ਹੁਣ ਉਨ੍ਹਾਂ ਨੇ ਛੋਟੇ ਪੋਤੇ ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋ’ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ‘ਚ ਰਾਜਵੀਰ ਦੇ ਨਾਲ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਨਜ਼ਰ ਆ ਰਹੀ ਹੈ । ਇਸ ਫ਼ਿਲਮ ਨੂੂੰ ਲੈ ਕੇ ਅਦਾਕਾਰ ਧਰਮਿੰਦਰ ਵੀ ਨਰਵਸ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਕਿਲੀ ਪੌਲ ਨੇ ਭੈਣ ਨੀਮਾ ਦੇ ਨਾਲ ਕਰਣ ਔਜਲਾ ਦੇ ਗੀਤ ‘ਤੇ ਕੀਤਾ ਡਾਂਸ

ਜਿਸ ‘ਚ ਉਹ ਆਪਣੇ ਪੋਤੇ ਦੀ ਫ਼ਿਲਮ ‘ਦੋਨੋ’ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ  ਦੋਸਤੋ 'ਦੋਨੋ’ ਵਧੀਆ ਫ਼ਿਲਮ, ਆਓ ਇਸ ਦੀ ਕਾਮਯਾਬੀ ਲਈ ਅਰਦਾਸ ਕਰੀਏ’। ਇਸ ਦੇ ਨਾਲ ਹੀ ਅਦਾਕਾਰ ਨੇ ਵੀਡੀਓ ‘ਚ ਕਿਹਾ ਕਿ ‘ਦੋਨੋ’ ਮੇਰੇ ਪੋਤੇ ਰਾਜਵੀਰ ਦੀ ਫ਼ਿਲਮ ਹੈ ਅਤੇ ਦਾਦਾ ਹੋਣ ਦੇ ਨਾਤੇ ਮੈਂ ਥੋੜਾ ਨਰਵਸ ਵੀ ਹਾਂ।

ਧਰਮਿੰਦਰ ਦਾ ਵਰਕ ਫ੍ਰੰਟ 

ਧਰਮਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੇ ਲਿੱਪਲਾਪ ਸੀਨ ਦੀ ਖੂਬ ਚਰਚਾ ਹੋਈ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਦੀ ਗਦਰ-2 ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਹ ਫ਼ਿਲਮ ਸੁਪਰ ਹਿੱਟ ਸਾਬਿਤ ਹੋਈ ਸੀ ਅਤੇ ਕਰੋੜਾਂ ਦਾ ਬਿਜਨੇਸ ਕੀਤਾ ਸੀ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network