ਕਿਲੀ ਪੌਲ ਨੇ ਭੈਣ ਨੀਮਾ ਦੇ ਨਾਲ ਕਰਣ ਔਜਲਾ ਦੇ ਗੀਤ ‘ਤੇ ਕੀਤਾ ਡਾਂਸ

ਅਫਰੀਕੀ ਮੂਲ ਦਾ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਭੈਣ ਨੀਮਾ ਦੇ ਨਾਲ ਕਰਣ ਔਜਲਾ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ‘ਤੇ ਡਾਂਸ ਕੀਤਾ ਹੈ ।

Written by  Shaminder   |  October 07th 2023 10:55 AM  |  Updated: October 07th 2023 10:55 AM

ਕਿਲੀ ਪੌਲ ਨੇ ਭੈਣ ਨੀਮਾ ਦੇ ਨਾਲ ਕਰਣ ਔਜਲਾ ਦੇ ਗੀਤ ‘ਤੇ ਕੀਤਾ ਡਾਂਸ

ਅਫਰੀਕੀ ਮੂਲ ਦਾ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ(Kili Paul) ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਭੈਣ ਨੀਮਾ ਦੇ ਨਾਲ ਕਰਣ ਔਜਲਾ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ‘ਤੇ ਡਾਂਸ  ਕੀਤਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਭੈਣ ਭਰਾ ਦੀ ਇਸ ਜੋੜੀ ਨੂੰ ਪਸੰਦ ਕਰ ਰਿਹਾ ਹੈ ।

ਹੋਰ ਪੜ੍ਹੋ :  ਕੌਰ ਬੀ ਨੇ ਗੁਰਦਾਸ ਮਾਨ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ ‘ ਐਸਾ ਸਮਾਂ ਆਇਆ ਜੀ ਕਰੇ ਰੋਕ ਲਵਾਂ’

ਕਿਲੀ ਪੌਲ ਇਸ ਤੋਂ ਪਹਿਲਾਂ ਵੀ ਬਣਾ ਚੁੱਕੇ ਨੇ ਵੀਡੀਓ 

ਇਸ ਤੋਂ ਪਹਿਲਾਂ ਦੀ ਗਲ ਕਰੀਏ ਤਾਂ ਕਿਲੀ ਪੌਲ ਇਸ ਤੋਂ ਪਹਿਲਾਂ ਵੀ ਕਈ ਗੀਤਾਂ ‘ਤੇ ਵੀਡੀਓ ਬਣਾ ਚੁੱਕੇ ਹਨ । ਜਿਸ ‘ਚ ਦਿਲਜੀਤ ਦੋਸਾਂਝ, ਹਾਰਡੀ ਸੰਧੂ, ਐਮੀ ਵਿਰਕ ਸਣੇ ਕਈ ਵੱਡੇ ਗਾਇਕਾਂ ਦੇ ਮਸ਼ਹੂਰ ਗੀਤਾਂ ‘ਤੇ ਵੀਡੀਓ ਬਣਾ ਚੁੱਕੇ ਹਨ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਨ੍ਹਾਂ ਵੀਡੀਓਜ਼ ਨੂੰ ਖੂਬ ਪਿਆਰ ਮਿਲਦਾ ਹੈ । ਇਸ ਤੋਂ ਇਲਾਵਾ ਭੈਣ ਭਰਾ ਦੀ ਇਸ ਜੋੜੀ ਨੇ ਬਾਲੀਵੁੱਡ ਦੇ ਕਈ ਗੀਤਾਂ ‘ਤੇ ਵੀ ਵੀਡੀਓਜ਼ ਬਣਾਏ ਹਨ ।

ਪੀਐੱਮ ਨੇ ਵੀ ਕੀਤੀ ਸੀ ਤਾਰੀਫ 

ਭਾਰਤੀ ਸੰਸਕ੍ਰਿਤੀ ਪ੍ਰਤੀ ਪ੍ਰੇਮ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਲੀ ਪੌਲ ਦੀ ਤਾਰੀਫ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਕਿਲੀ ਪੌਲ ਭਾਰਤ ਵੀ ਆਇਆ ਸੀ ਅਤੇ ਮਾਧੁਰੀ ਦੀਕਸ਼ਿਤ ਸਣੇ ਕਈ ਕਲਾਕਾਰਾਂ ਦੇ ਨਾਲ ਉਨ੍ਹਾਂ ਨੇ ਮੁਲਾਕਾਤ ਵੀ ਕੀਤੀ ਸੀ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network