
Kili Paul dance video: ਤਨਜ਼ਾਨੀਆ ਦੇ ਮਸ਼ਹੂਰ ਆਰਟਿਸ ਕਿਲੀ ਪੌਲ ਜੋ ਕਿ ਆਪਣੀਆਂ ਡਾਂਸ ਵੀਡੀਓਜ਼ ਨੂੰ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ। ਉਨ੍ਹਾਂ ਵੱਲੋਂ ਬਾਲੀਵੁੱਡ ਗੀਤਾਂ ‘ਤੇ ਬਣਾਈਆਂ ਰੀਲਸ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਹਨ। ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੂੰ ਅਕਸਰ ਬਾਲੀਵੁੱਡ ਗੀਤਾਂ 'ਤੇ ਲਿਪ ਸਿੰਕਿੰਗ ਜਾਂ ਡਾਂਸ ਕਰਦੇ ਦੇਖਿਆ ਜਾਂਦਾ ਹੈ। ਹੁਣ ਉਸ ਨੇ ਆਪਣੀ ਭੈਣ ਨੀਮਾ ਪੌਲ ਦੇ ਨਾਲ ਪਠਾਨ ਫ਼ਿਲਮ ਦੇ ਟਰੈਂਡਿੰਗ ਗੀਤ ‘ਬੇਸ਼ਰਮ ਰੰਗ’ 'ਤੇ ਡਾਂਸ ਕੀਤਾ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਨਜ਼ਰ ਨਹੀਂ ਆਈ ਕੈਟਰੀਨਾ ਕੈਫ, ਸੋਸ਼ਲ ਮੀਡੀਆ 'ਤੇ ਲਿਖਿਆ ਖਾਸ ਸੰਦੇਸ਼

ਕਿਲੀ ਪੌਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਦੀ ਭੈਣ ਨੀਮਾ ਪੌਲ 'ਬੇਸ਼ਰਮ ਰੰਗ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਤੋਂ ਦੂਰ ਖੜ੍ਹੇ ਕਿਲੀ ਪੌਲ ਵੀ ਇਸ ਗੀਤ 'ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਦੋਵੇਂ ਜਣੇ ਦੀਪਿਕਾ ਪਾਦੂਕੋਣ ਦੇ ਡਾਂਸ ਸਟੈੱਪਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕੁਝ ਹੱਦ ਤੱਕ ਸਫਲ ਵੀ ਹੋਈ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਲੀ ਪੌਲ ਨੇ ਕੈਪਸ਼ਨ 'ਚ ਲਿਖਿਆ, 'ਟ੍ਰੇਂਡ ਉਸਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ'। ਕਿਲੀ ਪੌਲ ਤੇ ਨੀਮਾ ਪੌਲ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਨੇ । ਇੱਕ ਯੂਜ਼ਰ ਨੇ ਲਿਖਿਆ, 'ਤੁਹਾਨੂੰ ਦੋਹਾਂ ਨੂੰ ਬਹੁਤ ਪਿਆਰ।' ਇਸ ਤੋਂ ਇਲਾਵਾ ਕਿਲੀ ਪੌਲ ਅਤੇ ਨੀਮਾ ਪੌਲ ਦੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਕਈ ਯੂਜ਼ਰਸ ਉਨ੍ਹਾਂ ਦੀ ਤਾਰੀਫ ਹੀ ਕੀਤੀ ਹੈ।

ਦੱਸ ਦਈਏ ਕਿ ਕਿਲੀ ਪੌਲ ਅਤੇ ਨੀਮਾ ਪੌਲ ਤਨਜ਼ਾਨੀਆ ਦੇ ਰਹਿਣ ਵਾਲੇ ਹਨ। ਦੋਵਾਂ ਨੇ ਬਾਲੀਵੁੱਡ ਗੀਤਾਂ 'ਤੇ ਡਾਂਸ ਅਤੇ ਲਿਪ ਸਿੰਕਿੰਗ ਕਰਕੇ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਤੋਂ ਇਲਾਵਾ ਦੋਵੇਂ ਨੂੰ ਪੰਜਾਬੀ ਮਿਊਜ਼ਿਕ ਵੀ ਖੂਬ ਪਸੰਦ ਹੈ। ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਡਾਂਸ ਵੀਡੀਓਜ਼ ਬਣਾਉਂਦੇ ਰਹਿੰਦੇ ਹਨ।
View this post on Instagram