ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ ਅਦਾਕਾਰਾ ਨੇਹਾ ਧੂਪੀਆ, 72 ਘੰਟਿਆਂ ‘ਚ ਮਾਪਿਆਂ ਨੇ ਵਿਆਹ ਕਰਵਾਉਣ ਲਈ ਦਿੱਤਾ ਸੀ ਸਮਾਂ

ਅਦਾਕਾਰਾ ਨੇਹਾ ਧੂਪੀਆ (Neha Dhupia) ਅਤੇ ਅੰਗਦ ਬੇਦੀ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਬਣ ਗਏ ਹਨ । ਕੁਝ ਸਾਲ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ ਅਤੇ ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਅੱਜ ਅਸੀਂ ਤੁਹਾਨੂੰ ਇਸ ਜੋੜੀ ਦੇ ਵਿਆਹ ਬਾਰੇ ਦੱਸਾਂਗੇ ।

By  Shaminder May 17th 2023 01:13 PM

ਅਦਾਕਾਰਾ ਨੇਹਾ ਧੂਪੀਆ (Neha Dhupia) ਅਤੇ ਅੰਗਦ ਬੇਦੀ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਬਣ ਗਏ ਹਨ । ਕੁਝ ਸਾਲ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ ਅਤੇ ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਅੱਜ ਅਸੀਂ ਤੁਹਾਨੂੰ ਇਸ ਜੋੜੀ ਦੇ ਵਿਆਹ ਬਾਰੇ ਦੱਸਾਂਗੇ ।


View this post on Instagram

A post shared by Instant Bollywood (@instantbollywood)



ਹੋਰ ਪੜ੍ਹੋ : ਰਾਖੀ ਸਾਵੰਤ ਨੂੰ ਆਦਿਲ ਤੋਂ ਜਾਨ ਦਾ ਖਤਰਾ, ਕਿਹਾ ‘ਮੈਨੂੰ ਜਾਨੋਂ ਮਾਰਨ ਦੀ ਕਰ ਰਿਹਾ ਸਾਜ਼ਿਸ਼’

ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਇੱਕ ਇੰਟਰਵਿਊ ਦਿੱਤੀ ਹੈ । ਇਸ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ‘ਮੈਂ ਵਿਆਹ ਤੋਂ ਪਹਿਲਾਂ ਗਰਭਵਤੀ ਸੀ। ਇਸ ਤੋਂ ਬਾਅਦ ਅਸੀਂ ਦੋਵਾਂ ਨੇ ਆਪੋ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ।


ਜਿਸ ਤੋਂ ਬਾਅਦ ਸਾਡੇ ਮਾਪਿਆਂ ਨੇ ਸਾਨੂੰ 72 ਘੰਟੇ ਦਾ ਸਮਾਂ ਦਿੱਤਾ ਸੀ ਅਤੇ ਜਲਦ ਤੋਂ ਜਲਦ ਵਿਆਹ ਕਰਵਾਉਣ ਦੇ ਲਈ ਕਿਹਾ ਸੀ । ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਲੱਗਪੱਗ ਢਾਈ ਦਿਨਾਂ ‘ਚ ਵਿਆਹ ਦੀ ਤਿਆਰੀ ਕੀਤੀ ਸੀ’।



ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਦੋ ਬੱਚੇ

ਨੇਹਾ ਧੂਪੀਆ ਜਿਸ ਸਮੇਂ ਗਰਭਵਤੀ ਤਾਂ ਉਸ ਸਮੇਂ ਉਸ ਦੇ ਗਰਭ ‘ਚ ਉਨ੍ਹਾਂ ਦੀ ਧੀ ਸੀ । ਜਿਸ ਦਾ ਜਨਮ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਹੋ ਗਿਆ ਸੀ । ਜਿਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਪੁੱਤਰ ਨੇ ਜਨਮ ਲਿਆ ਸੀ । ਨੇਹਾ ਧੂਪੀਆ ਅਕਸਰ ਆਪਣੇ ਬੇਟੇ ਦੇ ਨਾਲ ਨਜ਼ਰ ਆਉਂਦੀ ਹੈ । ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਅਦਾਕਾਰਾ ਨੇ ਜਨਤਕ ਤੌਰ ‘ਤੇ ਆਪਣੇ ਪੁੱਤਰ ਦਾ ਚਿਹਰਾ ਵਿਖਾਇਆ ਹੋਵੇ । 

View this post on Instagram

A post shared by Neha Dhupia (@nehadhupia)





Related Post