ਰਾਖੀ ਸਾਵੰਤ ਨੂੰ ਆਦਿਲ ਤੋਂ ਜਾਨ ਦਾ ਖਤਰਾ, ਕਿਹਾ ‘ਮੈਨੂੰ ਜਾਨੋਂ ਮਾਰਨ ਦੀ ਕਰ ਰਿਹਾ ਸਾਜ਼ਿਸ਼’
ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਅਦਾਕਾਰਾ ਹਰ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ‘ਚ ਰਹਿੰਦੀ ਹੈ ।
ਰਾਖੀ ਸਾਵੰਤ ਨੂੰ ਆਦਿਲ ਤੋਂ ਜਾਨ ਦਾ ਖਤਰਾ, ਕਿਹਾ ‘ਮੈਨੂੰ ਜਾਨੋਂ ਮਾਰਨ ਦੀ ਕਰ ਰਿਹਾ ਸਾਜ਼ਿਸ਼’
ਰਾਖੀ ਸਾਵੰਤ (Rakhi Sawant) ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਅਦਾਕਾਰਾ ਹਰ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ‘ਚ ਰਹਿੰਦੀ ਹੈ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਨੇ ਆਪਣੇ ਪਤੀ ਆਦਿਲ ‘ਤੇ ਉਸ ਦੀ ਜਾਨ ਨੂੰ ਖਤਰਾ ਹੋਣ ਦੀ ਗੱਲ ਆਖੀ ਹੈ । ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਉਹ ਉਸ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਜੇਲ੍ਹ ‘ਚ ਬੈਠ ਕੇ ਕਰ ਰਿਹਾ ਹੈ ।

ਹੋਰ ਪੜ੍ਹੋ : ਪਤੀ ਵਿੱਕੀ ਕੌਸ਼ਲ ਦੇ ਜਨਮ ਦਿਨ ‘ਤੇ ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਨਾਲ ਹੋਈ ਰੋਮਾਂਟਿਕ, ਵੇਖੋ ਜੋੜੀ ਦੀਆਂ ਰੋਮਾਂਟਿਕ ਤਸਵੀਰਾਂ
ਅਦਾਕਾਰਾ ਕਰ ਰਹੀ ਪ੍ਰਾਰਥਨਾ
ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪ੍ਰਾਰਥਨਾ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਰਾਖੀ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

ਪਤੀ ‘ਤੇ ਲਗਾਏ ਸਨ ਕਈ ਗੰਭੀਰ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ। ਉਸ ਨੇ ਆਦਿਲ ‘ਤੇ ਦੂਜੀ ਮਹਿਲਾ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾਏ ਸਨ ।

ਇਸ ਤੋਂ ਇਲਾਵਾ ਅਦਾਕਾਰਾ ਦਾ ਕਹਿਣਾ ਸੀ ਕਿ ਆਦਿਲ ਨੇ ਉਸ ਨੂੰ ਸ਼ੌਹਰਤ ਪਾਉਣ ਦੇ ਲਈ ਇਸਤੇਮਾਲ ਕੀਤਾ ਹੈ ਅਤੇ ਉਹ ਉਸਦਾ ਸਾਰਾ ਪੈਸਾ ਖਾ ਗਿਆ ਹੈ । ਜਿਸ ‘ਤੇ ਆਦਿਲ ਨੇ ਇੱਕ ਵੀਡੀਓ ‘ਚ ਕਿਹਾ ਸੀ ਕਿ ਉਹ ਉਸ ਦਾ ਸਾਰਾ ਪੈਸਾ ਜਲਦ ਹੀ ਵਾਪਸ ਦੇ ਦੇਵੇਗਾ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
