ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਰਾਖੀ ਸਾਵੰਤ ਨੂੰ ਇਸ ਸ਼ਖਸ ਤੋਂ ਹੈ ਜਾਨ ਦਾ ਖਤਰਾ

ਰਾਖੀ ਸਾਵੰਤ ਦਾ ਇੱਕ ਵੀਡੀਓ ਬੀਤੇ ਦਿਨੀਂ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਆਦਿਲ ਦਾ ਫੋਨ ਵੀ ਆਇਆ ਸੀ ।ਰਾਖੀ ਸਾਵੰਤ ਦਾ ਕਹਿਣਾ ਹੈ ਕਿ ਆਦਿਲ ਨੇ ਉਸ ਤੋਂ ਮੁਆਫ਼ੀ ਵੀ ਮੰਗੀ ਹੈ । ਪਰ ਇਸ ਵਾਰ ਜੇ ਉਹ ਆਦਿਲ ਨੂੰ ਮੁਆਫ਼ ਕਰ ਦਿੰਦੀ ਹੈ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ।

By  Shaminder May 2nd 2023 12:23 PM

ਡਰਾਮਾ ਕਵੀਨ ਰਾਖੀ ਸਾਵੰਤ(Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ।ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।  ਰਾਖੀ ਸਾਵੰਤ ਦਾ ਇੱਕ ਵੀਡੀਓ ਬੀਤੇ ਦਿਨੀਂ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਆਦਿਲ ਦਾ ਫੋਨ ਵੀ ਆਇਆ ਸੀ ।ਰਾਖੀ ਸਾਵੰਤ ਦਾ ਕਹਿਣਾ ਹੈ ਕਿ ਆਦਿਲ ਨੇ ਉਸ ਤੋਂ ਮੁਆਫ਼ੀ ਵੀ ਮੰਗੀ ਹੈ । ਪਰ ਇਸ ਵਾਰ ਜੇ ਉਹ ਆਦਿਲ ਨੂੰ ਮੁਆਫ਼ ਕਰ ਦਿੰਦੀ ਹੈ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ । 


ਹੋਰ ਪੜ੍ਹੋ : 
ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਦੀ ਸਿਹਤ ਵਿਗੜੀ, ਬੇਟੇ ਨੂੰ ਹੋਇਆ ਪੀਲੀਆ

View this post on Instagram

A post shared by rakhisawantfans (@rakhisawant2511fans)


ਰਾਖੀ ਸਾਵੰਤ ਦਾ ਪਤੀ ਨਾਲ ਚੱਲ ਰਿਹਾ ਵਿਵਾਦ 

ਰਾਖੀ ਸਾਵੰਤ ਦਾ ਪਤੀ ਆਦਿਲ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ । ਦੋਵਾਂ ਦਰਮਿਆਨ ਰਿਸ਼ਤੇ ਕੁਝ ਠੀਕ ਨਹੀਂ ਸਨ ਚੱਲ ਰਹੇ । ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਆਦਿਲ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਸੀ । 


ਬੀਤੇ ਦਿਨੀਂ ਮਿਲੀ ਲਾਰੈਂਸ ਬਿਸ਼ਨੋਈ ਤੋਂ ਧਮਕੀ 

 ਬੀਤੇ ਦਿਨੀਂ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਰਾਖੀ ਸਾਵੰਤ ਮੀਡੀਆ ਕਰਮੀਆਂ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਮਿਲੀ ਧਮਕੀ ਭਰੀ ਈ-ਮੇਲ ਵਿਖਾਉਂਦੀ ਹੋਈ ਨਜ਼ਰ ਆਈ ਸੀ ।ਰਾਖੀ ਸਾਵੰਤ ਨੇ ਦੱਸਿਆ ਸੀ ਕਿ ਉਸ ਨੂੰ ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਗਈ ਹੈ ।  


ਰਾਖੀ ਸਾਵੰਤ ਦਾ ਵਰਕ ਫਰੰਟ 

ਰਾਖੀ ਸਾਵੰਤ ਕਈ ਫ਼ਿਲਮਾਂ ‘ਚ ਆਈਟਮ ਸੌਂਗ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ । ਆਪਣੇ ਵੀਡੀਓਜ਼ ਕਰਕੇ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਬੀਤੇ ਦਿਨੀਂ ਉਹ ਅਦਾਕਾਰਾ ਮਲਾਇਕਾ ਅਰੋੜਾ ਦੀ ਨਕਲ ਕਰਦੀ ਹੋਈ ਨਜ਼ਰ ਆਈ ਸੀ । 



 






Related Post