ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਦੀ ਸਿਹਤ ਵਿਗੜੀ, ਬੇਟੇ ਨੂੰ ਹੋਇਆ ਪੀਲੀਆ

ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਦੀ ਸਿਹਤ ਵਿਗੜ ਗਈ ਹੈ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਚਿੰਤਿਤ ਹੋ ਰਿਹਾ ਹੈ । ਇਸ ਦਾ ਇੱਕ ਵੀਡੀਓ ਵੀ ਅਰਮਾਨ ਮਲਿਕ ਦੇ ਵੱਲੋਂ ਯੂਟਿਊਬ ‘ਤੇ ਸਾਂਝਾ ਕੀਤਾ ਗਿਆ ਹੈ ।

Written by  Shaminder   |  May 02nd 2023 11:14 AM  |  Updated: May 02nd 2023 11:14 AM

ਅਰਮਾਨ ਮਲਿਕ ਦੇ ਨਵ-ਜਨਮੇ ਬੇਟੇ ਦੀ ਸਿਹਤ ਵਿਗੜੀ, ਬੇਟੇ ਨੂੰ ਹੋਇਆ ਪੀਲੀਆ

ਅਰਮਾਨ ਮਲਿਕ (Armaan Malik) ਦੇ ਨਵ-ਜਨਮੇ ਬੇਟੇ ਦੀ ਸਿਹਤ ਵਿਗੜ ਗਈ ਹੈ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਚਿੰਤਿਤ ਹੋ ਰਿਹਾ ਹੈ । ਇਸ ਦਾ ਇੱਕ ਵੀਡੀਓ ਵੀ ਅਰਮਾਨ ਮਲਿਕ ਦੇ ਵੱਲੋਂ ਯੂਟਿਊਬ ‘ਤੇ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਪੂਰਾ ਪਰਿਵਾਰ ਬੱਚੇ ਨੂੰ ਲੈ ਕੇ ਪ੍ਰੇਸ਼ਾਨ ਦਿਖਾਈ ਦਿੱਤਾ ਹੈ । ਜਦੋਂਕਿ ਬੱਚੇ ਦੀ ਮਾਂ ਪਾਇਲ ਵੀ ਬੇਟੇ ਨੂੰ ਲੈ ਕੇ ਏਨੀਂ ਕੁ ਪਰੇਸ਼ਾਨ ਹੋ ਗਈ ਕਿ ਉਸ ਦੀਆਂ ਅੱਖਾਂ ਚੋਂ ਹੰਝੂ ਆ ਗਏ । 

ਹੋਰ ਪੜ੍ਹੋ :  ਸ਼ਿਖਰ ਧਵਨ ਨੇ ਸਰਦਾਰੀ ਲੁੱਕ ‘ਚ ਭੰਗੜਾ ਪਾ ਕੇ ਕਰਵਾਈ ਅੱਤ, ਕ੍ਰਿਕੇਟਰ ਅਰਸ਼ਦੀਪ ਅਤੇ ਗਾਇਕ ਸ਼ੁਭ ਵੀ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਪਾਇਲ ਮਲਿਕ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਹੈ ਜਨਮ 

ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਹੀ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ । ਉਸ ਨੇ ਬਲੌਗ ਦੇ ਜ਼ਰੀਏ ਦੱਸਿਆ ਹੈ ਕਿ ਉਸ ਦੇ ਪੁੱਤਰ ਨੂੰ ਪੀਲੀਆ ਹੋ ਗਿਆ ਹੈ । ਉਸ ਦੇ ਬੇਟੇ ਦਾ ਭਾਰ ਬਹੁਤ ਘੱਟ ਗਿਆ ਹੈ ।ਉਸ ਦੀ ਖੁਦ ਦੀ ਤਬੀਅਤ ਵੀ ਖਰਾਬ ਹੈ। 

 

ਅਰਮਾਨ ਮਲਿਕ ਇਸ ਵੀਡੀਓ ‘ਚ ਆਪਣੀ ਪਤਨੀ ਨੂੰ ਧਰਵਾਸ ਦਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਜਲਦੀ ਹੀ ਠੀਕ ਹੋ ਜਾਵੇਗਾ ਅਤੇ ਉਹ ਬੇਟੇ ਨੂੰ ਹਸਪਤਾਲ ਲੈ ਕੇ ਜਾਣਗੇ । ਪਾਇਲ ਮਲਿਕ ਦੀ ਡਿਲੀਵਰੀ ਪ੍ਰੀ-ਮੈਚਿਊਰ ਸੀ, ਜਿਸ ਕਾਰਨ ਪਾਇਲ ਜ਼ਿਆਦਾ ਚਿੰਤਿਤ ਹੈ । ਕਿਉਂਕਿ ਉਸ ਦਾ ਬੇਟਾ ਬਹੁਤ ਕਮਜ਼ੋਰ ਹੈ ਅਤੇ ਉਸਦਾ ਭਾਰ ਵੀ ਬਹੁਤ ਹੀ ਘੱਟ ਹੈ ।

ਅਰਮਾਨ ਮਲਿਕ ਵੱਲੋਂ ਕ੍ਰਿਏਟ ਕੀਤਾ ਜਾਂਦਾ ਹੈ ਕੰਟੈਂਟ 

ਅਰਮਾਨ ਮੁਲਿਕ ਪ੍ਰਸਿੱਧ ਕੰਟੈਂਟ ਕ੍ਰਿਏਟਰ ਹਨ । ਉਹ ਆਪਣੇ ਫੈਮਿਲੀ ਬਲੌਗ ਦੇ ਨਾਲ-ਨਾਲ ਵੱਖਰੀ ਤਰ੍ਹਾਂ ਦਾ ਕੰਟੈਂਟ ਕ੍ਰਿਏਟ ਕਰਨ ਦੇ ਲਈ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network