ਸਾਰਾ ਅਲੀ ਖ਼ਾਨ ਸ਼ਿਵ ਦੀ ਭਗਤੀ ‘ਚ ਜੁਟੀ ਆਈ ਨਜ਼ਰ, ਮੁਸਲਿਮ ਫੈਨ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਵਿੱਕੀ ਕੌਸ਼ਲ ਦੇ ਨਾਲ ਸ਼ਿਵ ਮੰਦਰ ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਮੰਦਰ ‘ਚ ਮੱਥਾ ਟੇਕਦੀ ਦਿਖਾਈ ਦੇ ਰਹੀ ਹੈ ।

By  Shaminder May 31st 2023 12:45 PM

ਸਾਰਾ ਅਲੀ ਖ਼ਾਨ (Sara Ali khan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਵਿੱਕੀ ਕੌਸ਼ਲ ਦੇ ਨਾਲ ਸ਼ਿਵ ਮੰਦਰ ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਮੰਦਰ ‘ਚ ਮੱਥਾ ਟੇਕਦੀ ਦਿਖਾਈ ਦੇ ਰਹੀ ਹੈ । ਪਰ ਸਾਰਾ ਅਲੀ ਖ਼ਾਨ ਨੂੰ ਇਹ ਤਸਵੀਰਾਂ ਸਾਂਝੀਆਂ ਕਰਨੀਆਂ ਭਾਰੀ ਪੈ ਗਈਆਂ । ਕਿਉਂਕਿ ਕੁਝ ਫੈਨਸ ਨੂੰ ਸਾਰਾ ਵੱਲੋਂ ਸ਼ਿਵ ਜੀ ਦੀ ਅਰਾਧਨਾ ਕਰਨਾ ਪਸੰਦ ਨਹੀਂ ਆਇਆ ।


View this post on Instagram

A post shared by Sara Ali Khan (@saraalikhan95)


ਹੋਰ ਪੜ੍ਹੋ : ਅਦਾਕਾਰਾ ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਕਾਰ, ਕੀਮਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਸਾਰਾ ਅਲੀ ਖ਼ਾਨ ਦੀ ਤਸਵੀਰ ‘ਤੇ ਰਿਐਕਸ਼ਨ 

ਸਾਰਾ ਅਲੀ ਖ਼ਾਨ ਨੇ ਜਿਉਂ ਹੀ ਭੋਲੇ ਸ਼ੰਕਰ ਦੇ ਦਰਬਾਰ ਤੋਂ ਇਹ ਤਸਵੀਰ ਸਾਂਝੀ ਕੀਤੀ ਤਾਂ ਕੁਝ ਲੋਕਾਂ ਨੂੰ ਤਾਂ ਇਹ ਤਸਵੀਰ ਬਹੁਤ ਪਸੰਦ ਆਈ । ਪਰ ਕੁਝ ਲੋਕਾਂ ਨੇ ਅਦਾਕਾਰਾ ਬਾਰੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ । ਕਈ ਤਰ੍ਹਾਂ ਦੇ ਕਮੈਂਟਸ ਇਸ ਤਸਵੀਰ ‘ਤੇ ਲੋਕਾਂ ਦੇ ਵੱਲੋਂ ਕੀਤੇ ਗਏ । 


ਸਾਰਾ ਅਲੀ ਖ਼ਾਨ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ 2 ਜੂਨ ਨੂੰ ਹੋਵੇਗੀ ਰਿਲੀਜ਼ 

ਸਾਰਾ ਅਲੀ ਖ਼ਾਨ ਅਤੇ ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਜ਼ਰਾ ਹੱਟ ਕੇ, ਜ਼ਰਾ ਬਚ ਕੇ’ ‘ਚ ਜਲਦ ਹੀ ਨਜ਼ਰ ਆਉਣਗੇ । ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਇਨ੍ਹੀਂ ਦਿਨੀਂ ਦੋਵੇਂ ਜੁਟੇ ਹੋਏ ਹਨ।


ਫ਼ਿਲਮ ਨੂੰ ਲੈ ਕੇ ਜਿੱਥੇ ਦੋਵੇਂ ਸਟਾਰ ਪੱਬਾਂ ਭਾਰ ਹਨ, ਉੱਥੇ ਹੀ ਦਰਸ਼ਕ ਵੀ ਇਸ ਜੋੜੀ ਨੂੰ ਵੱਡੇ ਪਰਦੇ ‘ਤੇ ਵੇਖਣ ਦੇ ਲਈ ਉਤਾਵਲੀ ਹੈ ।ਦੋਵੇਂ ਜਣੇ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ‘ਤੇ  ਫ਼ਿਲਮ ਦੀ ਪ੍ਰਮੋਸ਼ਨ ਕਰਨ ‘ਚ ਜੁਟੇ ਹੋਏ ਹਨ । 

View this post on Instagram

A post shared by Sara Ali Khan (@saraalikhan95)


Related Post