ਅਦਾਕਾਰਾ ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਕਾਰ, ਕੀਮਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਅਦਾਕਾਰਾ ਕਿਆਰਾ ਅਡਵਾਨੀ ਨੇ ਨਵੀਂ ਕਾਰ ਖਰੀਦੀ ਹੈ ।ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਵੱਲੋਂ ਖਰੀਦੀ ਜਾਣ ਵਾਲੀ ਇਹ ਪਹਿਲੀ ਕਾਰ ਹੈ ਅਤੇ ਇਸ ਦੀ ਕੀਮਤ 2.70 ਕਰੋੜ ਰੁਪਏ ਦੱਸੀ ਜਾ ਰਹੀ ਹੈ । ਇਸ ਤੋਂ ਇਲਾਵਾ ਇਹ ਕਾਰ ਹੋਰ ਵੀ ਕਈ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ ।

Reported by: PTC Punjabi Desk | Edited by: Shaminder  |  May 31st 2023 11:47 AM |  Updated: May 31st 2023 11:47 AM

ਅਦਾਕਾਰਾ ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਕਾਰ, ਕੀਮਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਅਦਾਕਾਰਾ ਕਿਆਰਾ ਅਡਵਾਨੀ (Kiara Advani) ਨੇ ਨਵੀਂ ਕਾਰ (New Car) ਖਰੀਦੀ ਹੈ ।ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਵੱਲੋਂ ਖਰੀਦੀ ਜਾਣ ਵਾਲੀ ਇਹ ਪਹਿਲੀ ਕਾਰ ਹੈ ਅਤੇ ਇਸ ਦੀ ਕੀਮਤ 2.70 ਕਰੋੜ ਰੁਪਏ ਦੱਸੀ ਜਾ ਰਹੀ ਹੈ । ਇਸ ਤੋਂ ਇਲਾਵਾ ਇਹ ਕਾਰ ਹੋਰ ਵੀ ਕਈ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ । ਕਿਆਰਾ ਅਡਵਾਨੀ ਆਪਣੀ ਨਵੀਂ ਲਗਜ਼ਰੀ ਕਾਰ ‘ਚ ਮੁੰਬਈ ਦੇ ਇੱਕ ਡਬਿੰਗ ਸਟੂਡੀਓ ‘ਚ ਪਹੁੰਚੀ ਸੀ ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਰਹੇ ਵਧਾਈ

ਇਸ ਦੌਰਾਨ ਅਦਾਕਾਰਾ ਬਹੁਤ ਹੀ ਸਾਦੇ ਲੁੱਕ ‘ਚ ਸਪਾਟ ਕੀਤੀ ਗਈ । ਉਨ੍ਹਾਂ ਨੇ ਵ੍ਹਾਈਟ ਟੌਪ ਅਤੇ ਮੈਚਿੰਗ ਸ਼ਰੱਗ ਦੇ ਨਾਲ ਪ੍ਰਿੰਟੇਂਡ ਪੈਂਟ ਪਾਈ ਹੋਈ ਸੀ । ਇਸ ਦੇ ਨਾਲ ਅਦਾਕਾਰਾ ਨੇ ਪੌਣੀ ਟੇਲ ਹੇਅਰ ਸਟਾਈਲ ਅਤੇ ਨਿਓਨ ਸਲੀਪਰਸ ਪਾਏ ਹੋਏ ਸਨ । ਇਨ੍ਹੀਂ ਦਿਨੀਂ ਅਦਾਕਾਰਾ ‘ਸਤਿਆ ਪ੍ਰੇਮ ਕੀ ਕਥਾ’ ਦੇ ਪੋਸਟ ਪ੍ਰੋਡਕਸ਼ਨ ‘ਚ ਰੁੱਝੀ ਹੋਈ ਹੈ । 

ਦੂਜੀ ਵਾਰ ਪਰਦੇ ‘ਤੇ ਦਿਖਾਈ ਦੇਵੇਗੀ ਕਾਰਤਿਕ-ਕਿਆਰਾ ਦੀ ਜੋੜੀ 

‘ਸਤਿਆ ਪ੍ਰੇਮ ਕੀ ਕਥਾ’ ਇਸ ਫ਼ਿਲਮ ‘ਚ ਕਿਆਰਾ ਅਡਵਾਨੀ ਅਤੇ ਕਾਰਤਿਕ ਆਰੀਅਨ ਦੂਜੀ ਵਾਰ ਇੱਕਠੇ ਧੂੰਮ ਮਚਾਉਣ ਦੇ ਲਈ ਤਿਆਰ ਹਨ । ਇਸ ਤੋਂ ਪਹਿਲਾਂ ਅਦਾਕਾਰਾ ‘ਭੂਲ ਭੁਲਈਆ’ ‘ਚ ਕਾਰਤਿਕ ਆਰੀਅਨ ਦੇ ਨਾਲ ਦਿਖਾਈ ਦਿੱਤੀ ਸੀ । ‘ਸਤਿਆ ਪ੍ਰੇਮ ਕੀ ਕਥਾ’  ‘ਚ ਕਾਰਤਿਕ ਤੋਂ ਇਲਾਵਾ ਸੁਪ੍ਰਿਆ ਪਾਠਕ ਕਪੂਰ, ਗਜਰਾਜ ਰਾਵ ਸਣੇ ਹੋਰ ਕਈ ਸਿਤਾਰੇ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਕਿਆਰਾ ਅਡਵਾਨੀ ਰਾਮ ਚਰਨ ਦੇ ਨਾਲ ਤੇਲਗੂ ਫ਼ਿਲਮ ‘ਗੇਮ ਚੇਂਜਰ’ ‘ਚ ਵੀ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । 

- PTC PUNJABI


Popular Posts