ਗਾਇਕ ਸੋਨੂੰ ਠੁਕਰਾਲ ਵਿਆਹ ਦੇ ਬੰਧਨ ‘ਚ ਬੱਝੇ, ਐਮੀ ਵਿਰਕ, ਹਾਰਡੀ ਸੰਧੂ ਸਣੇ ਕਈ ਗਾਇਕਾਂ ਨੇ ਲਵਾਈ ਹਾਜ਼ਰੀ

ਸੋਨੂੰ ਠੁਕਰਾਲ ਦੇ ਵਿਆਹ ‘ਚ ਬੀ ਪ੍ਰਾਕ, ਹਾਰਡੀ ਸੰਧੂ, ਪਦਮ ਸ਼੍ਰੀ ਹੰਸ ਰਾਜ ਹੰਸ ਸਣੇ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।ਬੀ ਪ੍ਰਾਕ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆਂ ਅਤੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ।

By  Shaminder July 6th 2023 02:08 PM

ਮਨੋਰੰਜਨ ਜਗਤ  ‘ਚ ਕਈ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਹਾਲ ਹੀ ‘ਚ ਅਦਾਕਾਰ ਧਰਮਿੰਦਰ ਦਾ ਪੋਤਰਾ ਕਰਣ ਦਿਓਲ ਵਿਆਹ ਦੇ ਬੰਧਨ ‘ਚ ਬੱਝਾ ਹੈ । ਜਿਸ ਤੋਂ ਬਾਅਦ  ਹੁਣ ਇੱਕ ਹੋਰ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ । ਜੀ ਹਾਂ ਗਾਇਕ ਤੇ ਪਰਫਾਰਮਰ ਸੋਨੂੰ ਠੁਕਰਾਲ (Sonu Thukral) ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।


ਹੋਰ ਪੜ੍ਹੋ : ਹਰਭਜਨ ਮਾਨ ਨੇ ਛੋਟੇ ਭਰਾ ਗੁਰਸੇਵਕ ਮਾਨ ਦੇ ਫਲਾਇੰਗ ਟ੍ਰੇਨਿੰਗ ਸੈਂਟਰ ਤੋਂ ਬਾਬੂ ਸਿੰਘ ਮਾਨ ਦੇ ਨਾਲ ਸਾਂਝਾ ਕੀਤਾ ਵੀਡੀਓ

View this post on Instagram

A post shared by Hinakhan.Fanpage (@swati_hinaholics)



ਐਮੀ ਵਿਰਕ, ਬੀ ਪ੍ਰਾਕ ਸਣੇ ਕਈ ਕਲਾਕਾਰਾਂ ਨੇ ਕੀਤੀ ਸ਼ਿਰਕਤ 

ਸੋਨੂੰ ਠੁਕਰਾਲ ਦੇ ਵਿਆਹ ‘ਚ ਬੀ ਪ੍ਰਾਕ, ਹਾਰਡੀ ਸੰਧੂ, ਪਦਮ ਸ਼੍ਰੀ ਹੰਸ ਰਾਜ ਹੰਸ ਸਣੇ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।ਬੀ ਪ੍ਰਾਕ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆਂ ਅਤੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ । 


ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਨੇ ਦਿੱਤੀ ਵਧਾਈ 

ਇਸ ਵਿਆਹ ‘ਚ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਵੀ ਪਹੁੰਚੀ ਅਤੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ।ਜਿਉਂ ਹੀ ਸੋਨੂੰ ਠੁਕਰਾਲ ਦੇ ਵਿਆਹ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਹਰ ਪਾਸਿਓਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 


ਮੁਸਕਾਨ ਠੁਕਰਾਲ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸੑਾਂਝਾ ਕੀਤਾ ਗਿਆ ਹੈ । ਜਿਸ ‘ਚ ਮਸ਼ਹੂਰ ਗੀਤਕਾਰ ਜਾਨੀ, ਬੀ ਪ੍ਰਾਕ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਹੋਰ ਹਸਤੀਆਂ ਨਜ਼ਰ ਆ ਰਹੀਆਂ ਹਨ।

View this post on Instagram

A post shared by Muskan Thukral (@muskan_thukral28)




Related Post