ਸੋਨਮ ਕਪੂਰ ਦਾ ਪੁੱਤਰ ਛੇ ਮਹੀਨੇ ਦਾ ਹੋਇਆ, ਅਦਾਕਾਰਾ ਨੇ ਪੁੱਤਰ ਦੇ ਨਾਲ ਸਾਂਝਾ ਕੀਤਾ ਵੈਕੇਸ਼ਨ ਦਾ ਵੀਡੀਓ

ਸੋਨਮ ਕਪੂਰ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉੁਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ ।

By  Shaminder March 14th 2023 10:40 AM

ਸੋਨਮ ਕਪੂਰ (Sonam Kapoor) ਨੇ ਆਪਣੇ ਬੇਟੇ (Son) ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉੁਹ ਆਪਣੇ ਬੇਟੇ  ਦੇ ਨਾਲ ਨਜ਼ਰ ਆ ਰਹੀ ਹੈ । ਉਹ ਕਿਸੇ ਹਿੱਲ ਸਟੇਸ਼ਨ ‘ਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ ਅਤੇ ਆਪਣੇ ਬੇਟੇ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਹਿੱਲ ਸਟੇਸ਼ਨ ‘ਤੇ ਆਪਣੇ ਪਰਿਵਾਰ ਦੇ ਨਵੇਂ ਬੱਚੇ ਦੇ ਨਾਲ’ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । 


ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਪਿਲ ਸ਼ਰਮਾ ਦੇ ਨਾਲ ਕੀਤੀ ਮਸਤੀ, ਕਿਹਾ ‘ਮੇਰਾ ਦਿਮਾਗ ਤਾਂ…..’

ਸੋਨਮ ਕਪੂਰ ਨੇ ਛੇ ਮਹੀਨੇ ਪਹਿਲਾਂ ਬੇਟੇ ਨੂੰ ਦਿੱਤਾ ਸੀ ਜਨਮ

 ਅਦਾਕਾਰਾ ਸੋਨਮ ਕਪੂਰ ਨੇ ਕਰੀਬ ਛੇ ਮਹੀਨੇ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਹਾਲਾਂਕਿ ਅਦਾਕਾਰਾ ਨੇ ਕਦੇ ਵੀ ਆਪਣੇ ਪੁੱਤਰ ਦਾ ਚਿਹਰਾ ਨਹੀਂ ਵਿਖਾਇਆ ਹੈ ।


ਹੋਰ ਪੜ੍ਹੋ : ਸਤੀਸ਼ ਕੌਸ਼ਿਕ ਦੀ ਪਤਨੀ ਦਾ ਗੁੱਸਾ ਫੁੱਟਿਆ, ਕਿਹਾ ‘ਫਾਇਦੇ ਦੇ ਲਈ ਪਤੀ ਨੂੰ ਬਦਨਾਮ ਕਰ ਰਹੀ ਸਾਨਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡਣਾ ਕਰੇ ਬੰਦ’

ਪਰ ਉਸ ਦੇ ਬੇਟੇ ਨੂੰ ਵੇਖਣ ਦੇ ਲਈ ਹਰ ਕੋਈ ਬੇਤਾਬ ਨਜ਼ਰ ਆਉਂਦਾ ਹੈ । ਸੋਨਮ ਕਪੂਰ ਦੀ ਇੱਕ ਛੋਟੀ ਭੈਣ ਵੀ ਹੈ ਜਿਸ ਦਾ ਨਾਮ ਰੀਆ ਕਪੂਰ ਹੈ । ਉਸ ਦਾ ਵਿਆਹ ਵੀ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ । 


ਸੋਨਮ ਨੇ ਦਿੱਲੀ ਦੇ ਬਿਜਨੇਸਮੈਨ ਅਨੰਦ ਆਹੂਜਾ ਨਾਲ ਕਰਵਾਇਆ ਹੈ ਵਿਆਹ

ਸੋਨਮ ਕਪੂਰ ਨੇ ਦਿੱਲੀ ਦੇ ਬਿਜਨੇਸਮੈਨ ਅਨੰਦ ਆਹੂਜਾ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । 






Related Post