ਕੀ ਰੋਹਮਨ ਸ਼ਾਲ ਨੂੰ ਮੁੜ ਤੋਂ ਡੇਟ ਕਰਨ ਲੱਗੀ ਹੈ ਸੁਸ਼ਮਿਤਾ ਸੇਨ, ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਸਾਬਕਾ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਤਸਵੀਰ ‘ਤੇ ਕਮੈਂਟ ਵੀ ਕੀਤਾ ਹੈ ।

By  Shaminder May 12th 2023 05:10 PM

ਸੁਸ਼ਮਿਤਾ ਸੇਨ (Sushmita Sen) ਅਤੇ ਰੋਹਮਨ ਸ਼ਾਲ ਜੋ ਕਿ ਕੁਝ ਸਮਾਂ ਪਹਿਲਾਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਇਸੇ ਦੌਰਾਨ ਕੁਝ ਮਹੀਨੇ ਪਹਿਲਾਂ ਹੀ ਦੋਵਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਦੀਆਂ ਲਲਿਤ ਮੋਦੀ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਵਾਇਰਲ ਹੋਈਆਂ ਸਨ ।


ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਸਰਗੁਨ ਮਹਿਤਾ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਗਿੱਪੀ ਗਰੇਵਾਲ ਦੀ ਗੱਲ ਸੁਣ ਕੇ ਸਰਗੁਨ ਮਹਿਤਾ ਹੋ ਗਈ ਹੈਰਾਨ

View this post on Instagram

A post shared by Sushmita Sen (@sushmitasen47)


ਪਰ ਬਹੁਤ ਜਲਦੀ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਪਰ ਹੁਣ ਲੱਗਦਾ ਹੈ ਕਿ ਅਦਾਕਾਰਾ ਦੀਆਂ ਮੁੜ ਤੋਂ ਸਾਬਕਾ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਨਜ਼ਦੀਕੀਆਂ ਵਧ ਗਈਆਂ ਹਨ । 

ਰੋਹਮਨ ਸ਼ਾਲ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ 

 ਅਦਾਕਾਰਾ ਨੇ ਆਪਣੇ ਸਾਬਕਾ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਤਸਵੀਰ ‘ਤੇ ਕਮੈਂਟ ਵੀ ਕੀਤਾ ਹੈ ।


ਜਿਸ ਤੋਂ ਅਦਾਕਾਰਾ ਦੇ ਬਾਰੇ ਉਸ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ ਕਿ ਅਦਾਕਾਰਾ ਮੁੜ ਤੋਂ ਆਪਣੇ ਸਾਬਕਾ ਪ੍ਰੇਮੀ ਦੇ ਨਾਲ ਰਿਲੇਸ਼ਨ ‘ਚ ਹੈ । 


ਕੁਝ ਸਮਾਂ ਪਹਿਲਾਂ ਅਦਾਕਾਰਾ ਦੀ ਹੋਈ ਐਂਜਿਓਪਲਾਸਟੀ

 ਅਦਾਕਾਰਾ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਹਰ ਫ਼ਿਲਮ ‘ਚ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਦੀ ਖੂਬ ਵਾਹ ਵਾਹੀ ਖੱਟੀ ਹੈ । ਹਾਲ ਹੀ ਅਦਾਕਾਰਾ ਨੂੰ ਹਾਰਟ ਦੀ ਸਮੱਸਿਆ ਦੇ ਚੱਲਦੇ ਹਸਪਤਾਲ ‘ਚ ਦਾਖਲ ਹੋਣਾ ਪਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਕੰਮ ਤੋਂ ਕੁਝ ਦਿਨ ਤੱਕ ਬ੍ਰੇਕ ਲੈਣ ਤੋਂ ਬਾਅਦ ਮੁੜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ । 

View this post on Instagram

A post shared by Sushmita Sen (@sushmitasen47)







Related Post