ਅਦਾਕਾਰਾ ਪੂਜਾ ਬੱਤਰਾ ਦਾ ਅੱਜ ਹੈ ਜਨਮਦਿਨ, ਪਤੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਅਦਾਕਾਰਾ ਪੂਜਾ ਬੱਤਰਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਪੂਜਾ ਬੱਤਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਨਮ ਦਿਨ ‘ਤੇ ਵਧਾਈਆਂ ਦੇਣ ਵਾਲੇ ਆਪਣੇ ਫੈਨਸ ਅਤੇ ਦੋਸਤਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।

By  Shaminder October 27th 2023 05:06 PM

ਅਦਾਕਾਰਾ ਪੂਜਾ ਬੱਤਰਾ (Pooja Batra) ਦਾ ਅੱਜ ਜਨਮ ਦਿਨ (Birthday)ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਪੂਜਾ ਬੱਤਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਨਮ ਦਿਨ ‘ਤੇ ਵਧਾਈਆਂ ਦੇਣ ਵਾਲੇ ਆਪਣੇ ਫੈਨਸ ਅਤੇ ਦੋਸਤਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।


ਹੋਰ ਪੜ੍ਹੋ :  ਅਦਾਕਾਰਾ ਰੁਬੀਨਾ ਦਿਲੈਕ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਪੂਜਾ ਬੱਤਰਾ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ

ਪੂਜਾ ਬੱਤਰਾ ਨੇ ਫ਼ਿਲਮ ਵਿਰਾਸਤ, ਹਸੀਨਾ ਮਾਨ ਜਾਏਗੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਫ਼ਿਲਮਾਂ ਦੇ ਨਾਲ ਨਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਸੁਰਖੀਆਂ ‘ਚ ਰਹੀ ਹੈ । ਪੂਜਾ ਬੱਤਰਾ ਦਾ ਜਨਮ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ‘ਚ ਹੋਇਆ ਸੀ ਅਤੇ ੧੯੯੩ ‘ਚ ਉਸ ਨੇ ਮਿਸ ਇੰਡੀਆ ਬਿਊਟੀ ਪੀਜੇਂਟ ਜਿੱਤਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਮਿਸ ਇੰਟਰਨੈਸ਼ਨਲ ਮੁਕਾਬਲੇ ‘ਚ ਭਾਗ ਲਿਆ ਸੀ ।

View this post on Instagram

A post shared by Nawab Shah (@nawwabshah)



ਇਸ ਮੁਕਾਬਲੇ ‘ਚ ਪੂਜਾ ਨੂੰ ਏਨੀਂ ਕਾਮਯਾਬੀ ਹਾਸਲ ਨਹੀਂ ਸੀ ਹੋਈ ਪਰ ਉਸ ਦੀ ਗਿਣਤੀ ਟੌਪ ਦੇ ਮਾਡਲਸ ‘ਚ ਹੋਣ ਲੱਗ ਪਈ ਸੀ । ਪੂਜਾ ਬੱਤਰਾ ਦਾ ਪਹਿਲਾ ਵਿਆਹ ਕਾਮਯਾਬ ਨਹੀਂ ਰਿਹਾ ।ਜਿਸ ਤੋਂ ਬਾਅਦ ਅਦਾਕਾਰਾ ਨੇ ਵਿਲੈਨ ਨਵਾਬ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਅਦਾਕਾਰਾ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।  View this post on Instagram

A post shared by Pooja Batra Shah (@poojabatra)




Related Post