ਪੂਜਾ ਬੱਤਰਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ,ਗੁੱਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ 

written by Shaminder | July 15, 2019

ਪੂਜਾ ਬੱਤਰਾ ਦੇ ਵਿਆਹ ਦੀ ਤਸਵੀਰ ਸਾਹਮਣੇ ਆਈ ਹੈ । ਦੋਵੇਂ ਏਨੀਂ ਦਿਨੀਂ ਗੋਆ 'ਚ ਹਨੀਮੂਨ ਮਨਾ ਰਹੇ ਹਨ । ਪੂਜਾ ਨੇ ਇਸ ਬਾਰੇ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਸੀ ਕੀਤਾ ਪਰ ਹੁਣ ਉਨ੍ਹਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ । ਪੂਜਾ ਨੇ ਦੱਸਿਆ ਕਿ ਰਿਲੇਸ਼ਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਨਵਾਬ ਮੈਨੂੰ ਏਅਰਪੋਰਟ 'ਤੇ ਲੈਣ ਆਏ ਸਨ ਅਤੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ ਜਿਸ ਤੋਂ ਬਾਅਦ ਉਹ ਮੇਰੇ ਮਾਤਾ ਪਿਤਾ ਨੂੰ ਮਿਲਣ ਲਈ ਦਿੱਲੀ ਆਇਆ । ਹੋਰ ਵੇਖੋ :ਅਦਾਕਾਰਾ ਪੂਜਾ ਬੱਤਰਾ ਨੇ ਰਚਾਇਆ ਦੂਜਾ ਵਿਆਹ,ਪਾਲੀਵੁੱਡ ਦੀ ਇਸ ਅਦਾਕਾਰਾ ਨਾਲ ਰਿਹਾ ਹੈ ਪੂਜਾ ਦੇ ਪਤੀ ਦਾ ਅਫੇਅਰ https://www.instagram.com/p/Bz5C29ThBvi/ ਜਿਸ ਤੋਂ ਬਾਅਦ ਇਹ ਗੱਲ ਅੱਗੇ ਤੁਰੀ । ਦੱਸ ਦਈਏ ਕਿ ਪੂਜਾ ਬੱਤਰਾ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀਮ ਕੀਤੀ ਸੀ । ਇਹ ਜੋੜੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੀ ਪਰ ਆਪਣੇ ਰਿਸ਼ਤੇ ਬਾਰੇ ਖੁੱਲ ਕੇ ਨਹੀਂ ਸੀ ਦੱਸ ਰਿਹਾ । ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਤਸਵੀਰਾਂ ਸਾਹਮਣੇ ਆਈਆਂ ਹਨ । https://www.instagram.com/p/Bz7h7jEhLkN/ ਪੂਜਾ ਬੱਤਰਾ ਨੇ ਵਿਰਾਸਤ,ਨਾਇਕ,ਹਸੀਨਾ ਮਾਨ ਜਾਏਗੀ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ।ਪੂਜਾ ਤੋਂ ਪਹਿਲਾਂ ਨਵਾਬ ਦੀ ਟੀਵੀ ਅਦਾਕਾਰਾ ਅਤੇ ਹੁਣ ਪਾਲੀਵੁੱਡ 'ਚ ਕੰਮ ਕਰ ਰਹੀ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ ਸੀ । https://www.instagram.com/p/Bz2HFyHBGQp/ ਕਵਿਤਾ ਕੌਸ਼ਿਕ ਹੁਣ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹੈ ਅਤੇ ਕਈ ਫ਼ਿਲਮਾਂ 'ਚ ਕੰਮ ਕਰ ਰਹੀ ਹੈ । ਉਨ੍ਹਾਂ ਦੀ ਹਾਲ 'ਚ ਹੀ ਕਰਮਜੀਤ ਅਨਮੋਲ ਨਾਲ ਫ਼ਿਲਮ ਆਈ ਹੈ ਮਿੰਦੋ ਤਸੀਲਦਾਰਨੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

0 Comments
0

You may also like