3 ਸਾਲਾਂ ਦੀ ਹੋਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਲਾਡਲੀ ਧੀ ਵਾਮਿਕਾ, ਕਪਲ ਨੇ ਸਾਂਝੀ ਕੀਤੀਆਂ ਕਿਊਟ ਤਸਵੀਰਾਂ
Virat Kohli and Anushka Sharma on Vamika Birthday: ਭਾਰਤੀ ਕ੍ਰਿਕਟਰ ਵਿਰਾਟ ਕੋਹਲੀ (Virat Kohli) ਤੇ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਬਾਲੀਵੁੱਡ (Bollywood) ਦੇ ਪਾਵਰ ਕਪਲਸ ਚੋਂ ਇੱਕ ਮੰਨੇ ਜਾਂਦੇ ਹਨ। ਅੱਜ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਲਾਡਲੀ ਧੀ ਵਾਮਿਕਾ ਦਾ ਤੀਜਾ ਜਨਮਦਿਨ (Vamika Birthday) ਹੈ। ਇਸ ਖ਼ਾਸ ਮੌਕੇ ਉੱਤੇ ਇਹ ਕਪਲ ਆਪਣੀ ਲਾਡਲੀ ਉੱਤੇ ਖੂਬ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ।
ਵਿਰਾਟ ਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦਾ ਜਨਮਦਿਨ ਅੱਜ
ਦੱਸ ਦਈਏ ਕਿ ਵਾਮਿਕਾ 3 ਸਾਲਾਂ ਦੀ ਹੋ ਗਈ ਹੈ। ਇਸ ਦੇ ਚੱਲਦੇ ਵਿਰਾਟ ਕੋਹਲੀ ਮੈਚ ਤੋਂ ਛੁੱਟੀ ਲੈ ਕੇ ਅੱਜ ਧੀ ਦਾ ਜਨਮਦਿਨ ਮਨਾਉਣ। ਹਾਲ ਹੀ ਵਿੱਚ ਇਸ ਕਪਲ ਨੇ ਆਪਣੀ ਲਾਡਲੀ ਦੇ ਜਨਮਦਿਨ ਉੱਤੇ ਖਾਸ ਪੋਸਟ ਸ਼ੇਅਰ ਕੀਤੀ ਹੈ। ਅਜੇ ਤੱਕ ਇਸ ਕਪਲ ਨੇ ਆਪਣੀ ਦੀ ਧੀ ਦਾ ਚਿਹਰਾ ਸੋਸ਼ਲ ਮੀਡੀਆ ਉੱਤੇ ਨਹੀਂ ਦਿਖਾਇਆ ਹੈ, ਹਾਲਾਂਕਿ ਲੰਮੇਂ ਸਮੇਂ ਤੋਂ ਫੈਨਜ਼ ਵਾਮਿਕਾ ਦਾ ਚਿਹਰਾ ਵੇਖਣ ਲਈ ਇੰਤਜ਼ਾਰ ਕਰ ਰਹੇ ਹਨ।
View this post on Instagram
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪੋ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸਾਂਝੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਆਪਣੀ ਧੀ ਵਾਮਿਕਾ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਸ ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦਿਨ ਦੀ ਵਧਾਈ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਅਤੇ ਵਿਰਾਟ ਕੋਹਲੀ ਆਪਣੀ ਧੀ ਵਾਮਿਕਾ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵਾਮਿਕਾ ਦੀ ਚੰਗੀ ਪਰਵਰਿਸ਼ ਲਈ ਅਨੁਸ਼ਕਾ ਨੇ ਆਪਣੇ ਐਕਟਿੰਗ ਕਰੀਅਰ ਤੋਂ ਬ੍ਰੇਕ ਲੈ ਲਿਆ ਹੈ, ਅਨੁਸ਼ਕਾ ਆਪਣਾ ਪੂਰਾ ਸਮਾਂ ਆਪਣੀ ਧੀ ਵਾਮਿਕਾ ਨਾਲ ਬਤੀਤ ਕਰਦੀ ਹੈ ਤੇ ਉਹ ਉਸ ਦੀ ਹਰ ਸੰਭਵ ਤਰੀਕੇ ਨਾਲ ਦੇਖਭਾਵ ਕਰਦੀ ਹੈ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੀ ਧੀ ਨਾਲ ਵਕੇਸ਼ਨ ਉੱਤੇ ਜਾਂਦੇ ਹਨ। ਇਸ ਜੋੜੇ ਨੂੰ ਕਦੇ ਨਦੀ ਦੇ ਕੰਢੇ ਤੇ ਕਦੇ ਕਿਸੇ ਧਾਰਮਿਕ ਯਾਤਰਾ ਤੇ ਵਿਦੇਸ਼ ਵਿੱਚ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
View this post on Instagram
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਈਪੀ No Name ਨੇ ਸਪੋਟੀਫਾਈ 'ਤੇ 400 ਮਿਲੀਅਨ ਸਟੀਰਮਸ ਕੀਤੇ ਪਾਰ
ਅਨੁਸ਼ਕਾ ਸ਼ਰਮਾ ਵਾਮਿਕਾ ਨੂੰ ਮੰਨਦੀ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ
ਆਪਣੇ ਇੱਕ ਇੰਟਰਵਿਊ ਦੌਰਾਨ ਅਨੁਸ਼ਕਾ ਸ਼ਰਮਾ ਨੇ ਦੱਸਿਆ ਸੀ ਕਿ ਉਹ ਆਪਣੀ ਧੀ ਵਾਮਿਕਾ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਬਲੈਸਿੰਗ ਤੇ ਖੁਸ਼ੀ ਮੰਨਦੀ ਹੈ। ਆਪਣੇ ਮਾਂ ਬਨਣ ਦੇ ਤਜ਼ਰਬੇ ਬਾਰੇ ਅਨੁਸ਼ਕਾ ਕਹਿੰਦੀ ਹੈ ਕਿ ਮਾਂ ਬਨਣਾ ਇੱਕ ਰੋਲਰਕਾਸਟ ਵਰਗਾ ਹੈ। ਇਸ ਦੌਰਾਨ ਕਈ ਸਾਰੇ ਅਹਿਸਾਸ ਤੇ ਭਾਵਨਾਵਾਂ ਤੁਹਾਨੂੰ ਲਗਾਤਾਰ ਬਦਲ ਦਿੰਦੀਆਂ ਹਨ ਤੇ ਤੁਸੀਂ ਇਹ ਜਾਣ ਸਕਦੇ ਹੋ ਕਿ ਬੱਚੇ ਦਾ ਆਉਣਾ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ।