ਵਰਲਡ ਕੱਪ ਹਾਰਨ ਮਗਰੋਂ ਪੀਐਮ ਮੋਦੀ ਨੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕਰ ਕੀਤੀ ਹੌਸਲਾਅਫਜ਼ਾਈ, ਕਿਹਾ -ਇਹ ਸਭ ਤਾਂ ਹੁੰਦਾ ਰਹਿੰਦਾ ਹੈ

ਕ੍ਰਿਕਟ ਦੇ ਮਹਾਮੁਕਾਬਲੇ ਯਾਨੀ ਕਿ ਕ੍ਰਿਕਟ ਵਰਲਡ ਕੱਪ 2023 'ਚ ਭਾਵੇਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀਆਂ ਨੇ ਟੀਮ ਇੰਡੀਆ ਦਾ ਬਹੁਤ ਸਾਥ ਦਿਤਾ। ਇਸ ਦੌਰਾਨ ਪੀਐਮ ਮੋਦੀ ਵੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਮਿਲਣ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

Written by  Pushp Raj   |  November 21st 2023 01:19 PM  |  Updated: November 21st 2023 01:19 PM

ਵਰਲਡ ਕੱਪ ਹਾਰਨ ਮਗਰੋਂ ਪੀਐਮ ਮੋਦੀ ਨੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕਰ ਕੀਤੀ ਹੌਸਲਾਅਫਜ਼ਾਈ, ਕਿਹਾ -ਇਹ ਸਭ ਤਾਂ ਹੁੰਦਾ ਰਹਿੰਦਾ ਹੈ

PM Modi consoles Indian Team: ਕ੍ਰਿਕਟ ਦੇ ਮਹਾਮੁਕਾਬਲੇ ਯਾਨੀ ਕਿ ਕ੍ਰਿਕਟ ਵਰਲਡ ਕੱਪ 2023 'ਚ ਭਾਵੇਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀਆਂ ਨੇ ਟੀਮ ਇੰਡੀਆ ਦਾ ਬਹੁਤ ਸਾਥ ਦਿਤਾ। ਇਸ ਦੌਰਾਨ ਪੀਐਮ ਮੋਦੀ ਵੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਮਿਲਣ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਵਰਲਡ ਕੱਪ ਫਾਈਨਲ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਕਾਫੀ ਨਿਰਾਸ਼ ਨਜ਼ਰ ਆਏ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਮੁਹੰਮਦ ਸਿਰਾਜ ਦੀਆਂ ਅੱਖਾਂ 'ਚ ਹੰਝੂ ਆ ਗਏ। ਮੈਚ ਤੋਂ ਬਾਅਦ ਦੀ ਰਸਮ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਕ੍ਰਿਕਟ ਟੀਮ ਦੇ ਡਰੈਸਿੰਗ ਰੂਮ ਵਿੱਚ ਪਹੁੰਚੇ ਅਤੇ ਹਰ ਖਿਡਾਰੀ ਨੂੰ ਗਲੇ ਲਗਾ ਕੇ ਹੌਸਲਾ ਅਫਜਾਈ ਕੀਤੀ। ਇਸ ਪਲ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਪ੍ਰਧਾਨ ਮੰਤਰੀ ਦੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।

ਇੰਝ ਲੱਗਦਾ ਹੈ ਜਿਵੇਂ ਐਤਵਾਰ ਰਾਤ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਚਾਰੇ ਪਾਸੇ ਸੋਗ ਦੀ ਲਹਿਰ ਛਾ ਗਈ ਹੋਵੇ। ਨਾਂ ਮਹਿਜ਼ ਪ੍ਰਸ਼ੰਸਕ ਸਗੋਂ ਟੀਮ ਦੇ ਖਿਡਾਰੀ ਵੀ ਮੈਦਾਨ 'ਤੇ ਨਿਰਾਸ਼ ਨਜ਼ਰ ਆਏ, ਕਿਉਂਕਿ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਬੇਕਾਰ ਗਈ ਅਤੇ ਭਾਰਤ ਇੱਕ ਵਾਰ ਫਿਰ ਟਰਾਫੀ ਜਿੱਤਣ ਤੋਂ ਖੁੰਝ ਗਿਆ। ਇਸ ਹਾਰ ਤੋਂ ਬਾਅਦ ਡਰੈਸਿੰਗ ਰੂਮ 'ਚ ਕਾਫੀ ਨਿਰਾਸ਼ਾ ਛਾ ਗਈ ਪਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੇ ਪਹੁੰਚੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ।

ਇਸ ਦੌਰਾਨ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੀਐਮ ਮੁਹੰਮਦ ਸ਼ਮੀ ਨੂੰ ਗਲੇ ਲਗਾ ਕੇ ਰੋ ਰਹੇ ਹਨ। ਸ਼ਮੀ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਲਿਖਿਆ- 'ਬਦਕਿਸਮਤੀ ਨਾਲ ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਪੂਰੇ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਸਾਨੂੰ ਉਤਸ਼ਾਹਿਤ ਕਰਨ ਲਈ ਡਰੈਸਿੰਗ ਰੂਮ ਵਿੱਚ ਆਉਣ ਲਈ ਅਸੀਂ ਸਾਰੇ ਪ੍ਰਧਾਨ ਮੰਤਰੀ ਮੋਦੀ ਦੇ ਧੰਨਵਾਦੀ ਹਾਂ। ਅਸੀਂ ਯਕੀਨੀ ਤੌਰ 'ਤੇ ਮੁੜ ਵਾਪਸ ਆਵਾਂਗੇ। ਤੁਹਾਨੂੰ ਦੱਸ ਦੇਈਏ ਕਿ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ ਤੇ ਬਾਲੀਵੁੱਡ ਦੇ ਕਈ ਦਿੱਗਜ਼ ਕਲਾਕਾਰ ਜਿਵੇਂ ਕਿ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਤੇ ਹੋਰਨਾਂ ਕਈ ਸੈਲਬਸ ਪਹੁੰਚੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network