ਕੜਾਕੇ ਦੀ ਠੰਡ 'ਚ ਗੰਗਾ ਕਿਨਾਰੇ ਅਨੁਸ਼ਕਾ ਸ਼ਰਮਾ ਮੈਡੀਟੇਸ਼ਨ ਕਰਦੀ ਆਈ ਨਜ਼ਰ; ਧੀ ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  February 01st 2023 10:21 AM  |  Updated: February 01st 2023 10:23 AM

ਕੜਾਕੇ ਦੀ ਠੰਡ 'ਚ ਗੰਗਾ ਕਿਨਾਰੇ ਅਨੁਸ਼ਕਾ ਸ਼ਰਮਾ ਮੈਡੀਟੇਸ਼ਨ ਕਰਦੀ ਆਈ ਨਜ਼ਰ; ਧੀ ਤੇ ਪਤੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Anushka Sharma-Virat Kohli go trekking in Uttarakhand: ਉੱਤਰੀ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਖਾਸ ਤੌਰ 'ਤੇ ਪਹਾੜੀ ਖੇਤਰ ਇਸ ਸਮੇਂ ਬਰਫਬਾਰੀ ਕਾਰਨ ਜੰਨਤ ਦਾ ਅਹਿਸਾਸ ਦੇ ਰਹੇ ਹਨ ਅਤੇ ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਨਾਲ ਇਸ ਪੈਰਾਡਾਈਸ ਨੂੰ ਦੇਖਣ ਲਈ ਉਤਰਾਖੰਡ 'ਚ ਹਨ। ਫਿਲਹਾਲ ਇਹ ਜੋੜਾ ਰਿਸ਼ੀਕੇਸ਼ ਸਥਿਤ ਦਯਾਨੰਦ ਗਿਰੀ ਆਸ਼ਰਮ ਵੀ ਪਹੁੰਚਿਆ ਜਿੱਥੋਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੰਗਾ ਦੇ ਕਿਨਾਰੇ ਤਪੱਸਿਆ ਕਰਦੀ ਨਜ਼ਰ ਆ ਰਹੀ ਹੈ।

anushka sharma and virat kohli image image source: Instagram

ਹੋਰ ਪੜ੍ਹੋ : ਮਸਾਬਾ ਗੁਪਤਾ ਨੇ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੇ ਲਈ ਭਾਵੁਕ ਨੋਟ, ਕਿਹਾ ‘ਤੁਸੀਂ ਮੈਨੂੰ ਦੁਨੀਆ ਨਾਲ ਲੜਨ ਲਾਇਕ ਬਣਾਇਆ’

ਟੀ-ਸ਼ਰਟ ਵਿੱਚ ਗੰਗਾ ਦੇ ਕਿਨਾਰੇ ਸਿਮਰਨ ਕਰਨਾ

ਅਨੁਸ਼ਕਾ ਬੇਹੱਦ ਠੰਡ 'ਚ ਰਿਸ਼ੀਕੇਸ਼ ਪਹੁੰਚੀ ਅਤੇ ਤਪੱਸਿਆ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਦੇਖ ਸਕਦੇ ਹੋ ਅਦਾਕਾਰਾ ਨੇ ਸਿਰਫ ਟੀ-ਸ਼ਰਟ ਤੇ ਪਜਾਮਾ ਪਾਇਆ ਹੋਇਆ ਹੈ। ਗੰਗਾ ਵਿੱਚ ਪੈਰ ਰੱਖ ਕੇ ਬੈਠੀ ਅਦਾਕਾਰਾ ਇਸ ਸਮੇਂ ਰੂਹਾਨੀਅਤ ਨਾਲ ਪੂਰੀ ਤਰ੍ਹਾਂ ਜੁੜੀ ਮਹਿਸੂਸ ਕਰ ਰਹੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।

anushka sharma virat kohli news image source: Instagram

ਪਤੀ ਵਿਰਾਟ ਤੇ ਧੀ ਵਾਮਿਕਾ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ

ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਧਾਰਮਿਕ ਯਾਤਰਾ ਦੀਆਂ ਕੁਝ ਹੋਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਅਤੇ ਧੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਨੇ ਕੁਦਰਤ ਦੇ ਖੂਬਸੂਰਤ ਨਜ਼ਾਰੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

anushka sharma virat kohli image source: Instagram

ਅਨੁਸ਼ਕਾ-ਵਿਰਾਟ ਧਾਰਮਿਕ ਯਾਤਰਾ ‘ਤੇ

ਅਨੁਸ਼ਕਾ ਅਕਸਰ ਪਤੀ ਵਿਰਾਟ ਕੋਹਲੀ ਨਾਲ ਧਾਰਮਿਕ ਯਾਤਰਾਵਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲਾਂਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਕਾਫੀ ਦਿਨਾਂ ਤੋਂ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਇਹ ਜੋੜਾ ਵ੍ਰਿੰਦਾਵਨ ਪਹੁੰਚੇ ਜਿਥੇ ਉਨ੍ਹਾਂ ਦੋਵਾਂ ਨੇ ਬਾਬਾ ਨੀਮ ਕਰੋਲੀ ਦੀ ਸਮਾਧੀ 'ਤੇ ਜਾ ਕੇ ਸਿਮਰਨ ਕੀਤਾ ਸੀ। ਪਿਛਲੇ ਸਾਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨਵੰਬਰ ਮਹੀਨੇ ਵਿੱਚ ਕੈਂਚੀ ਧਾਮ ਪਹੁੰਚੇ ਸਨ ਅਤੇ ਉੱਤਰਾਖੰਡ ਦੇ ਕੁਮਾਉਂ ਵਿੱਚ ਕੈਂਚੀ ਧਾਮ ਪਹੁੰਚਣ ਤੋਂ ਬਾਅਦ ਬਾਬਾ ਨੀਮ ਕਰੋਲੀ ਮਹਾਰਾਜ ਦੇ ਦਰਸ਼ਨ ਕੀਤੇ ਸਨ।

image source: Instagram

 

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network