ਗਾਇਕਾ ਹਰਸ਼ਦੀਪ ਕੌਰ ਬਹੁਤ ਜਲਦ ਬਣਨ ਵਾਲੀ ਹੈ ਮਾਂ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ ਤੇ ਨਾਲ ਮੰਗੀਆਂ ਅਸੀਸਾਂ

By  Lajwinder kaur February 4th 2021 12:27 PM

ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਜਿਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਉਨ੍ਹਾਂ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੀ ਹਾਂ ਉਹ ਬਹੁਤ ਜਲਦ ਮਾਂ ਬਣਨ ਵਾਲੀ ਹੈ ।

inside pic of harshdeep kaur announced her pregnacy

ਹੋਰ ਪੜ੍ਹੋ : ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਟਰੈਕ ‘RiRi’ ਨਾਲ ਕੀਤਾ ਧੰਨਵਾਦ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਸ ਛੋਟੇ ਬੱਚੇ ਨੂੰ ਮਿਲਣ ਲਈ ਮੈਂ ਬਹੁਤ ਉਤਸੁਕ ਹਾਂ ਜੋ ਅੱਧਾ ਮੇਰਾ ਹੈ ਅਤੇ ਅੱਧਾ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ ❤️

ਜੂਨੀਅਰ ਕੌਰ / ਸਿੰਘ ਮਾਰਚ 2021 ਵਿੱਚ ਆ ਰਿਹਾ ਹੈ ??

ਤੁਹਾਡੇ ਆਸ਼ੀਰਵਾਦ ਦੀ ਲੋੜ ਹੈ । ਇਸ ਪੋਸਟ ਦੇ ਹੇਠ ਪ੍ਰਸ਼ੰਸਕ ਤੇ ਨਾਮੀ ਸਿਤਾਰੇ ਵੀ ਕਮੈਂਟ ਕਰਕੇ ਹਰਸ਼ਦੀਪ ਕੌਰ ਨੂੰ ਮੁਬਾਰਕਾਂ ਦੇ ਰਹੇ ਨੇ ।

instagram post of harshdeep kaur

ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ । ਪਿਛਲੇ ਸਾਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਉਨ੍ਹਾਂ ਨੂੰ ਬੈਸਟ ਮਿਊਜ਼ਿਕ ਐਲਬਮ ਰਿਲੀਜੀਅਸ ( ਨੌਨ ਟ੍ਰਡੀਸ਼ਨਲ ) ‘ਚ ‘ਸਤਿਗੁਰੂ ਨਾਨਕ ਆਏ ਨੇ’ ਲਈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ।

inside pic of bollywood singer harshdeep kaur

 

 

View this post on Instagram

 

A post shared by Harshdeep Kaur (@harshdeepkaurmusic)

Related Post