Trending:
ਗਾਇਕਾ ਹਰਸ਼ਦੀਪ ਕੌਰ ਬਹੁਤ ਜਲਦ ਬਣਨ ਵਾਲੀ ਹੈ ਮਾਂ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ ਤੇ ਨਾਲ ਮੰਗੀਆਂ ਅਸੀਸਾਂ
ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਜਿਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਉਨ੍ਹਾਂ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੀ ਹਾਂ ਉਹ ਬਹੁਤ ਜਲਦ ਮਾਂ ਬਣਨ ਵਾਲੀ ਹੈ ।

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਸ ਛੋਟੇ ਬੱਚੇ ਨੂੰ ਮਿਲਣ ਲਈ ਮੈਂ ਬਹੁਤ ਉਤਸੁਕ ਹਾਂ ਜੋ ਅੱਧਾ ਮੇਰਾ ਹੈ ਅਤੇ ਅੱਧਾ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ ❤️
ਜੂਨੀਅਰ ਕੌਰ / ਸਿੰਘ ਮਾਰਚ 2021 ਵਿੱਚ ਆ ਰਿਹਾ ਹੈ ??
ਤੁਹਾਡੇ ਆਸ਼ੀਰਵਾਦ ਦੀ ਲੋੜ ਹੈ । ਇਸ ਪੋਸਟ ਦੇ ਹੇਠ ਪ੍ਰਸ਼ੰਸਕ ਤੇ ਨਾਮੀ ਸਿਤਾਰੇ ਵੀ ਕਮੈਂਟ ਕਰਕੇ ਹਰਸ਼ਦੀਪ ਕੌਰ ਨੂੰ ਮੁਬਾਰਕਾਂ ਦੇ ਰਹੇ ਨੇ ।

ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ । ਪਿਛਲੇ ਸਾਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਉਨ੍ਹਾਂ ਨੂੰ ਬੈਸਟ ਮਿਊਜ਼ਿਕ ਐਲਬਮ ਰਿਲੀਜੀਅਸ ( ਨੌਨ ਟ੍ਰਡੀਸ਼ਨਲ ) ‘ਚ ‘ਸਤਿਗੁਰੂ ਨਾਨਕ ਆਏ ਨੇ’ ਲਈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ।

View this post on Instagram