ਕੰਗਨਾ ਰਨੌਤ ਨੂੰ ਬੰਬੇ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ, ਬੀਐੱਮਸੀ ਦੀ ਕਾਰਵਾਈ ਨੂੰ ਦੱਸਿਆ ਗਲਤ

By  Rupinder Kaler November 27th 2020 05:56 PM

ਕੰਗਨਾ ਰਨੌਤ ਦੇ ਬੰਗਲੇ ‘ਚ ਭੰਨ੍ਹ-ਤੋੜ ਕੀਤੇ ਜਾਣ ਦੇ ਮਾਮਲੇ ਵਿੱਚ ਬੀਐਮਸੀ ਦਾ ਨੋਟਿਸ ਰੱਦ ਕਰ ਦਿੱਤਾ ਹੈ। ਬੰਬੇ ਹਾਈਕੋਰਟ ਨੇ ਬੀਐਮਸੀ ਨੂੰ ਇਸ ਮਾਮਲੇ ਵਿੱਚ ਫਟਕਾਰ ਲਾਈ ਹੈ। ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬੀਐੱਮਸੀ ਨੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਗਨਾ ਦੇ ਬੰਗਲੇ ਵਿਚ ਹੋਏ ਨੁਕਸਾਨ ਦੀ ਜਾਂਚ ਲਈ ਸੁਤੰਤਰ ਏਜੰਸੀ ਨੂੰ ਆਦੇਸ਼ ਦਿੱਤਾ ਹੈ। ਹਾਈਕੋਰਟ ਬਾਅਦ ਵਿਚ ਏਜੰਸੀ ਦੀ ਰਿਪੋਰਟ 'ਤੇ ਘਾਟੇ ਦੀ ਪੂਰਤੀ ਲਈ ਫੈਸਲਾ ਕਰੇਗੀ।

ਹੋਰ ਪੜ੍ਹੋ :

ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਦਾ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਕਿਸਾਨਾਂ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਦੇ ਰਹੇ ਹਨ ਪੰਜਾਬੀ ਇੰਡਸਟਰੀ ਦੇ ਸਿਤਾਰੇ

Kangana Ranaut Demands Compensation From BMC Office

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਐਮਸੀ ਨੇ ਕੰਗਨਾ ਰਨੌਤ ਦੇ ਬੰਗਲੇ ‘ਤੇ ਨੋਟਿਸ ਜਾਰੀ ਕੀਤਾ ਸੀ ਅਤੇ ਨੋਟਿਸ ਦੇਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਭੰਨਤੋੜ ਸ਼ੁਰੂ ਕਰ ਦਿੱਤੀ ਸੀ। ਕੰਗਨਾ ਇਸ ਕਾਰਵਾਈ ਖਿਲਾਫ ਬੰਬੇ ਹਾਈ ਕੋਰਟ ਗਈ, ਜਿੱਥੇ ਉਸਨੇ ਕਿਹਾ ਕਿ ਨੋਟਿਸ ਦੇਣ ਦਾ ਸਮਾਂ ਘੱਟੋ ਘੱਟ 14 ਦਿਨਾਂ ਦਾ ਹੋਣਾ ਚਾਹੀਦਾ ਹੈ, ਪਰ ਬੀਐਮਸੀ ਨੇ ਇਕਪਾਸੜ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਭੰਨਤੋੜ ਕੀਤੀ।

kangana ranaut

ਬੀਐਮਸੀ ਨੇ ਕਿਹਾ ਕਿ ਨਕਸ਼ੇ ਅਨੁਸਾਰ ਕੰਗਨਾ ਦੇ ਬੰਗਲੇ ਵਿਚ ਬਾਥਰੂਮ ਅਤੇ ਦਫਤਰ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ। ਇਹ ਵਾਧੂ ਥਾਂ ‘ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀ। ਪਰ ਬੀਐਮਸੀ ਨੇ ਅੰਤਮ ਤਾਰੀਖ ਤੋਂ ਪਹਿਲਾਂ ਭੰਨਤੋੜ ਕੀਤੀ। ਕੰਗਨਾ ਨੇ ਬੰਬੇ ਹਾਈ ਕੋਰਟ ਦੇ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਕਿਹਾ, “ਜਦੋਂ ਕੋਈ ਵਿਅਕਤੀ ਸਰਕਾਰ ਖਿਲਾਫ ਖੜ੍ਹਾ ਹੁੰਦਾ ਹੈ ਅਤੇ ਜਿੱਤ ਜਾਂਦਾ ਹੈ, ਤਾਂ ਇਹ ਵਿਅਕਤੀ ਦੀ ਜਿੱਤ ਨਹੀਂ ਹੁੰਦੀ, ਇਹ ਲੋਕਤੰਤਰ ਦੀ ਜਿੱਤ ਹੁੰਦੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ ਅਤੇ ਉਨ੍ਹਾਂ ਦਾ ਵੀ ਧੰਨਵਾਦ ਜੋ ਮੇਰੇ ਟੁੱਟੇ ਸੁਪਨਿਆਂ 'ਤੇ ਹੱਸੇ। ਇਕੋ ਕਾਰਨ ਹੈ ਕਿ ਤੁਸੀਂ ਇੱਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹੋ, ਇਸ ਲਈ ਮੈਂ ਇੱਕ ਹੀਰੋ ਹੋ ਸਕਦੀ ਹਾਂ।"

Related Post