Viral Video: ਲਾੜਾ-ਲਾੜੀ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ, ਅੱਗ ਦੇ ਵਿਚਕਾਰ ਡਾਂਸ ਕਰਦੇ ਆਏ ਨਜ਼ਰ

By  Lajwinder kaur October 17th 2022 07:10 PM

Bride-Groom Viral Video: ਵਿਆਹ ਦਾ ਮੌਕਾ ਲਾੜਾ-ਲਾੜੀ ਲਈ ਬਹੁਤ ਖਾਸ ਹੁੰਦਾ ਹੈ। ਲਾੜਾ-ਲਾੜੀ ਇਸ ਦਿਨ ਨੂੰ ਖਾਸ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਡਾਂਸ ਕਿਸੇ ਵੀ ਵਿਆਹ ਦਾ ਖਾਸ ਹਿੱਸਾ ਹੁੰਦਾ ਹੈ। ਪਰਿਵਾਰ ਅਤੇ ਦੋਸਤ ਇਸ ਮੌਕੇ 'ਤੇ ਪ੍ਰਦਰਸ਼ਨ ਕਰਨ ਲਈ ਮਹੀਨਿਆਂ ਤੋਂ ਤਿਆਰੀ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਵਿਆਹ ਨਾਲ ਸਬੰਧਿਤ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੇ ਵਿਆਹ ਦੇ ਖਾਸ ਪਲਾਂ ਨੂੰ ਹਮੇਸ਼ਾ ਲਈ ਆਪਣੀਆਂ ਯਾਦਾਂ 'ਚ ਸਾਂਭਣ ਲਈ ਲਾੜਾ-ਲਾੜੀ ਕਈ ਵਾਰ ਅਜਿਹੀ ਪਲੈਨਿੰਗ ਵੀ ਕਰਦੇ ਹਨ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੇ 'ਚ ਇੱਕ ਨਵੇਂ ਵਿਆਹੇ ਜੋੜੇ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

viral video bride image source: Instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਭਾਰਤੀ ਸਿੰਘ ਦਾ ਵੀਡੀਓ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

fire viral video image source: Instagram

 

ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੁਲਹਣ ਨੇ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਹੈ, ਜਦਕਿ ਲਾੜੇ ਨੇ ਬਲੈਕ ਕਲਰ ਦਾ ਸੂਟ ਪਾਇਆ ਹੋਇਆ ਹੈ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਡਾਂਸ ਕਰ ਰਹੇ ਹਨ। ਫਿਰ ਇੱਕ ਮੁੰਡਾ ਆ ਕੇ ਦਿਲ ਬਣਾ ਕੇ ਚਾਰੇ ਪਾਸੇ ਅੱਗ ਲਾ ਦਿੰਦਾ ਹੈ। ਲਾੜਾ-ਲਾੜੀ ਇਸ ਅੱਗੇ ਦੇ ਵਿਚਕਾਰ ਨੱਚ ਰਹੇ ਹਨ ਅਤੇ ਵਿਆਹ ਦੇ ਮਹਿਮਾਨ ਨੇੜੇ ਖੜ੍ਹੇ ਹੋ ਕੇ ਉਨ੍ਹਾਂ ਦਾ ਡਾਂਸ ਦੇਖ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਪਰ ਇਹ ਸਾਰੇ ਡਾਂਸ ਮਾਹਿਰ ਦੀ ਰੇਖ-ਦੇਖ ਹੇਠ ਹੋਇਆ ਹੈ।

viral video Bride And Groom Dance image source: Instagram

ਇਸ ਵੀਡੀਓ ਨੂੰ Edi_Musaku ਨਾਂ ਦੇ ਇੰਸਟਾਗ੍ਰਾਮ ਪੇਜ ਨੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਲਾੜਾ-ਲਾੜੀ ਨੇ ਆਪਣੇ ਵਿਆਹ 'ਤੇ ਖਾਸ ਡਾਂਸ ਪਰਫਾਰਮੈਂਸ ਦੇਣ ਲਈ ਅਜਿਹਾ ਪਲਾਨ ਬਣਾਇਆ ਹੈ। ਜਿੱਥੇ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ, ਉੱਥੇ ਹੀ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

 

 

View this post on Instagram

 

A post shared by Edi Musaku (@edi_musaku)

Related Post