ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਭਾਰਤੀ ਸਿੰਘ ਦਾ ਵੀਡੀਓ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | October 16, 2022 11:26am

Bharti Singh Viral Video: ਹਾਲ ‘ਚ ਕਰਵਾ ਚੌਥ ਦਾ ਤਿਉਹਾਰ ਲੰਘਿਆ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹਸਤੀਆਂ ਦੇ ਵੀਡੀਓਜ਼ ਅਜੇ ਤੱਕ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਭਾਰਤੀ ਸਿੰਘ ਦਾ ਇੱਕ ਕਿਊਟ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਲੰਡਨ ਦੇ MP ਵੱਲੋਂ ਕੀਤਾ ਗਿਆ ਸਨਮਾਨਿਤ, ਦੇਖੋ ਤਸਵੀਰਾਂ

bharti singh funny video with kids image source Instagram

ਦੱਸ ਦਈਏ ਕਰਵਾ ਚੌਥ ਦੇ ਤਿਉਹਾਰ ਮੌਕੇ ਉੱਤੇ ਬਹੁਤ ਸਾਰੇ ਕਲਾਕਾਰ ਕਪਿਲ ਸ਼ਰਮਾ ਦੇ ਘਰ ਪਹੁੰਚੇ ਸਨ। ਜਿਸ ਕਰਕੇ ਭਾਰਤੀ ਸਿੰਘ ਵੀ ਕਪਿਲ ਸ਼ਰਮਾ ਦੇ ਘਰ ਪਹੁੰਚੀ ਹੋਈ ਸੀ। ਜਿੱਥੇ ਭਾਰਤੀ ਨੇ ਗਿੰਨੀ ਭਾਬੀ ਤੇ ਬੱਚਿਆਂ ਦੇ ਨਾਲ ਖੂਬ ਮਸਤੀ ਵੀ ਕੀਤੀ।

ਇਸ ਵਾਇਰਲ ਹੋ ਰਹੀ ਵੀਡੀਓ ‘ਚ ਭਾਰਤੀ ਸਿੰਘ ਜੋ ਕਿ ਕਪਿਲ ਸ਼ਰਮਾ ਦੇ ਬੇਟੇ ਤੇ ਬੇਟੀ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਭਾਰਤੀ ਕਹਿੰਦੀ ਹੈ ਕਿ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਭੂਆ ਕਦੋਂ ਪਾਣੀ ਪੀ ਕੇ ਵਰਤ ਨੂੰ ਖੋਲੇਗੀ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਦੀ ਖੂਬ ਤਾਰੀਫ ਕਰ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਤ੍ਰਿਸ਼ਣ ਤੇ ਅਨਯਾਰਾ ਕਾਫੀ ਕਿਊਟ ਅੰਦਾਜ਼ ‘ਚ ਨਜ਼ਰ ਆ ਰਹੇ ਹਨ।

bharti Singh image source Instagram

ਦੱਸ ਦਈਏ ਭਾਰਤੀ ਸਿੰਘ ਵੀ ਇਸੇ ਸਾਲ ਮੰਮੀ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ। ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਘਰ ਵਾਲਾ ਨਾਮ ਗੋਲਾ ਰੱਖਿਆ ਤੇ ਕਾਗਜ਼ੀ ਨਾਮ ਲਕਸ਼ ਰੱਖਿਆ ਹੈ। ਦੱਸ ਦਈਏ ਗੋਲਾ ਵੀ ਕਾਫੀ ਕਿਊਟ ਹੈ। ਭਾਰਤੀ ਅਕਸਰ ਹੀ ਆਪਣੀ ਪੁੱਤਰ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

image source Instagram

You may also like